ਛੋਟੇਪੁਰ ਵੱਲੋਂ ਜ਼ਿਲ੍ਹਾ ਜਥੇਬੰਦਕ ਢਾਂਚੇ ਦੇ ਚੁਣੇ ਅਹੁਦੇਦਾਰਾਂ ਦਾ ਸਨਮਾਨ
ਛੋਟੇਪੁਰ ਵੱਲੋਂ ਜ਼ਿਲ੍ਹਾ ਜਥੇਬੰਦਕ ਢਾਂਚੇ ਦੇ ਚੁਣੇ ਅਹੁਦੇਦਾਰਾਂ ਦਾ ਸਨਮਾਨ
Publish Date: Sat, 25 Apr 2026 04:33 PM (IST)
Updated Date: Sun, 26 Apr 2026 04:04 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ਿਲ੍ਹਾ ਗੁਰਦਾਸਪੁਰ ਦੇ ਐਲਾਨੇ ਗਏ ਜ਼ਿਲ੍ਹਾ ਜਥੇਬੰਦਕ ਢਾਂਚੇ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਜਰਨਲ ਸਕੱਤਰ, ਸਲਾਹਕਾਰ, ਜਥੇਬੰਦਕ ਸਕੱਤਰ ਸਮੇਤ ਮੀਤ ਪ੍ਰਧਾਨਾਂ ਦਾ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਮੈਂਬਰ ਕੋਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਵਲੋਂ ਸਿਰਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਸੁੱਚਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਜਾਰੀ ਕੀਤੇ ਗਏ ਅਕਾਲੀ ਐਲਾਨਨਾਮੇ ਸਬੰਧੀ ਜਾਗਰੂਕ ਕਰਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਸ ਪੰਜਾਬ ਪਾਰਟੀ ਦੀ ਤਾਲਮੇਲ ਕਮੇਟੀ ਬਣਦਿਆਂ ਹੀ ਹਰ ਵਰਗ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਇਸ ਮੌਕੇ ਛੋਟੇਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਲਖਬੀਰ ਸਿੰਘ ਪਨਿਆੜ, ਸੇਵਾ ਮੁਕਤ ਇੰਸਪੈਕਟਰ ਗੁਰਬਚਨ ਸਿੰਘ ਕੋਟਲਾ ਮੁਗਲਾ, ਬਲਵਿੰਦਰ ਸਿੰਘ ਰਣੀਆ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਇੰਦਰਾਵਾਲ, ਜਸਬੀਰ ਸਿੰਘ ਸ਼ਾਹ ਜਫ਼ਰਵਾਲ, ਚੈਨ ਸਿੰਘ ਸਪਰਾਏ ਕੋਠੀ, ਦਿਲਜੋਤ ਸਿੰਘ ਡੇਹਰੀਵਾਲ ਦਰੋਗਾ, ਸੁਰਿੰਦਰ ਸਿੰਘ ਨਰਿੰਦਰ ਸਿੰਘ ਖਹਿਰਾ ਕੋਟਲੀ, ਰਣਜੀਤ ਸਿੰਘ ਅਵਾਨ, ਸੁਵਿੰਦਰ ਸਿੰਘ ਘੁੰਮਣ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ ਭੁੱਲਰ ਅਠਵਾਲ, ਰੂਪ ਸਿੰਘ ਦੂਲਾ ਨੰਗਲ, ਕੈਪਟਨ ਸੁਖਵਿੰਦਰ ਸਿੰਘ ਕੋਟ ਮੀਆਂ ਸਾਹਿਬ, ਸੁਖਦੇਵ ਸਿੰਘ ਬਿਧੀਪੁਰ, ਰਵਿੰਦਰ ਸਿੰਘ ਗੁਰਦਾਸ ਨੰਗਲ, ਜਗੀਰ ਸਿੰਘ ਕੋਟਲਾ, ਹਰਪ੍ਰਤਾਪ ਸਿੰਘ ਦੀਪੇਵਾਲ, ਸੁਰਜੀਤ ਸਿੰਘ ਗੋਰਾ ਇੰਦਰਾਂਵਾਲ, ਡਾਕਟਰ ਪਾਲ ਸਿੰਘ ਰੋਸਾ, ਹਰਵੰਤ ਸਿੰਘ ਔਲਖ, ਰਘਬੀਰ ਸਿੰਘ ਜੌੜਾ ਵਡਾਲਾ ਬਾਂਗਰ, ਕਸ਼ਮੀਰ ਸਿੰਘ ਬੱਲ, ਡਾਕਟਰ ਜਸਪਾਲ ਸਿੰਘ ਸ਼ਾਲੇ ਚੱਕ, ਕੁਲਬੀਰ ਸਿੰਘ ਕੋਟ ਮੀਆ ਸਾਹਿਬ, ਰਘਬੀਰ ਸਿੰਘ ਬਲੀਮ, ਜਗੀਰ ਸਿੰਘ ਕਲਿਆਣਪੁਰ, ਸਾਹਿਬ ਸਿੰਘ ਕੰਗ, ਬਿਕਰਮਜੀਤ ਸਿੰਘ ਸਰਾਂ, ਤਰਸੇਮ ਸਿੰਘ ਦੂਲਾ ਨੰਗਲ, ਹਰਦੇਵ ਸਿੰਘ ਬੂਰਾ, ਜਗਤਾਰ ਸਿੰਘ ਤਲਵੰਡੀ ਗੁਰਾਇਆ, ਸਤਬੀਰ ਸਿੰਘ, ਹਰਭਜਨ ਸਿੰਘ ਨੂੰ ਸਿਰਪਾਓ ਭੇਟ ਕੀਤੇ ਗਏ।