ਧਾਰਮਿਕ ਪ੍ਰਰੀਖਿਆ 'ਚ ਅੱਵਲ ਵਿਦਿਆਰਥੀਆਂ ਨੂੰ ਚੈੱਕ ਵੰਡੇ
ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰਰੀਖਿਆ ਵਿੱਚ ਨਵਚੇਤਨ ਸਕੂਲ ਖਾਰਾ ਦੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1100 ਅਤੇ 2100 ਰੁਪਏ ਦੇ ਚੈੱਕ ਵੰਡੇ ਗਏ । ਜਿਕਰਯੋਗ ਹੈ ਕਿ ਨਵਚੇਤਨ ਸਕੂਲ ਦੇ 34 ਵਿਦਿਆਰਥੀਆਂ ਨੇ ਧਰਮ ਪ੍ਰਚਾਰ ਕਮੇਟੀ ਦੀ ਧਾਰਮਿਕ ਪ੍ਰਰੀਖਿਆ ਵਿੱਚੋਂ 66400 ਰੁਪਏ ਰਾਸ਼ੀ ਦੇ ਵਜੀਫਾ ਚੈੱਕ ਪ੍ਰਰਾਪਤ
Publish Date: Thu, 17 Mar 2022 05:59 PM (IST)
Updated Date: Thu, 17 Mar 2022 05:59 PM (IST)
ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰਰੀਖਿਆ ਵਿੱਚ ਨਵਚੇਤਨ ਸਕੂਲ ਖਾਰਾ ਦੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1100 ਅਤੇ 2100 ਰੁਪਏ ਦੇ ਚੈੱਕ ਵੰਡੇ ਗਏ । ਜਿਕਰਯੋਗ ਹੈ ਕਿ ਨਵਚੇਤਨ ਸਕੂਲ ਦੇ 34 ਵਿਦਿਆਰਥੀਆਂ ਨੇ ਧਰਮ ਪ੍ਰਚਾਰ ਕਮੇਟੀ ਦੀ ਧਾਰਮਿਕ ਪ੍ਰਰੀਖਿਆ ਵਿੱਚੋਂ 66400 ਰੁਪਏ ਰਾਸ਼ੀ ਦੇ ਵਜੀਫਾ ਚੈੱਕ ਪ੍ਰਰਾਪਤ ਕੀਤੇ ਹਨ। ਸਕੂਲ ਦੇ ਪਿੰ੍ਸੀਪਲ ਮੈਡਮ ਰਛਪਾਲ ਕੌਰ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਮਨਜੀਤ ਸਿੰਘ ਕਾਦੀਆਂ ਨੇ ਬੱਚਿਆਂ ਨੂੰ ਵਜੀਫੇ ਚੈਕ ਤਕਸੀਮ ਕੀਤੇ ਅਤੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਤੋਂ ਸੇਧ ਲੈ ਕੇ ਆਪਣਾ ਜੀਵਨ ਉੱਚਾ ਸੁੱਚਾ ਬਣਾਉਣ ਦੀ ਪੇ੍ਰਰਨਾ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕਾਂ ਦੇ ਵੱਲੋਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ। ਪਿ੍ਰੰਸੀਪਲ ਰਛਪਾਲ ਕੌਰ ਨੇ ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਈ ਤਰਸੇਮ ਸਿੰਘ ਸੇਖਵਾਂ ਕਵੀਸ਼ਰ, ਧਾਰਮਿਕ ਅਧਿਆਪਕ ਨਵਦੀਪ ਕੌਰ, ਨੇਹਾ, ਅਮਰਜੀਤ ਸਿੰਘ ਅਤੇ ਸਕੂਲ ਸਟਾਫ ਹਾਜ਼ਰ ਸਨ।