ਸੀਜੀਐਮ ਜੱਜ ਪਠਾਨਕੋਟ ਰੁਪਿੰਦਰ ਨੇ ਆਦਰਸ਼ ਬ੍ਰਿਧ ਆਸ਼ਰਮ ਦਾ ਕੀਤਾ ਦੌਰਾ
ਸੀਜੀਐਮ ਜੱਜ ਨੇ ਬ੍ਰਿਧ ਆਸ਼ਰਮ ਦਾ ਕੀਤਾ ਦੌਰਾ
Publish Date: Sat, 31 Aug 2024 04:51 PM (IST)
Updated Date: Sun, 01 Sep 2024 04:03 AM (IST)
ਸੀਜੀਐਮ ਜੱਜ ਪਠਾਨਕੋਟ ਰੁਪਿੰਦਰ ਨੇ ਆਦਰਸ਼ ਬ੍ਰਿਧ ਆਸ਼ਰਮ ਦਾ ਕੀਤਾ ਦੌਰਾ
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਬਜ਼ੁਰਗਾਂ ਦਾ ਵਿਹੜਾ ਆਦਰਸ਼ ਬਿਰਧ ਆਸ਼ਰਮ ਝਾਖੋਲਾਹੜੀ ਪਠਾਨਕੋਟ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਜੱਜ ਸੀਜੀਐੱਮ ਰੁਪਿੰਦਰ ਨੇ ਦੌਰਾ ਕੀਤਾ । ਇਸ ਮੌਕੇ ਤੇ ਉਹਨਾਂ ਨੇ ਬ੍ਰਿਧ ਘਰ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਦੁੱਖ ਸਾਂਝੇ ਕੀਤੇ ਉਹਨਾਂ ਦਾ ਹਾਲ ਚਾਲ ਜਾਣਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਕਿਸੇ ਨੇ ਵੀ ਕੋਈ ਆਪਣੇ ਬੱਚਿਆਂ ਉੱਪਰ ਕਾਨੂੰਨੀ ਕਾਰਵਾਈ ਕਰਨੀ ਹੈ ਜਾਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਅਸੀਂ ਤੁਹਾਡੀ ਮੁਫ਼ਤ ਬਣਦੀ ਕਾਨੂੰਨੀ ਸਹਾਇਤਾ ਜ਼ਰੂਰ ਕਰਾਂਗੇ। ਇਸ ਵਿੱਚ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗੇਗਾ। ਇਸਦੇ ਨਾਲ ਉਹਨਾਂ ਨੇ ਆਸ਼ਰਮ ਸੁਪਰਡੈਂਟ ਮੈਡਮ ਮਿਸ ਅੰਜਲੀ ਸ਼ਰਮਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਬਜ਼ੁਰਗ ਸਾਡੀ ਸਹਾਇਤਾ ਲੈਣਾ ਚਾਹੁੰਦਾ ਹੈ ਤਾਂ ਉਸਨੂੰ ਸਾਡੇ ਵੱਲੋਂ ਕਾਨੂੰਨ ਸਹਾਇਤਾ ਮੁਫ਼ਤ ਦਿੱਤੀ ਜਾਵੇਗੀ। ਉਨ੍ਵਾਂ ਦਾ ਕੋਈ ਵੀ ਖਰਚਾ ਨਹੀਂ ਹੋਵੇਗਾ ।ਇਹ ਆਪਣੇ ਕਿਸੇ ਵੀ ਕੰਮ ਨੂੰ ਜੋ ਸੁਲਝਾਉਣ ਵਾਲਾ ਹੈ ਕਾਨੂੰਨੀ ਤਰੀਕੇ ਨਾਲ ਸੁਲਝਾ ਸਕਦੇ ਹਨ ਅਸੀਂ ਉਨ੍ਹਾਂ ਦੀ ਪੂਰੀ ਮਦਦ ਕਰਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਵਾਰ ਬਜ਼ੁਰਗ ਸਾਡੇ ਨਾਲ ਗੱਲ ਖੁੱਲ ਕੇ ਨਹੀਂ ਕਰਦੇ ਤੁਸੀਂ ਇਹਨਾਂ ਨਾਲ ਗੱਲ ਕਰਕੇ ਸਾਨੂੰ ਦੱਸੋ ਜੋ ਇਹਨਾਂ ਨੂੰ ਸਹਾਇਤਾ ਚਾਹੀਦੀ ਹੈ ਅਸੀਂ ਜ਼ਰੂਰ ਇਹਨਾਂ ਦੀ ਮਦਦ ਕਰਾਂਗੇ। ਇਸ ਦੇ ਨਾਲ ਹੀ ਉਹਨਾਂ ਨੇ ਬ੍ਰਿਧ ਘਰ ਵਿੱਚ ਰਹਿ ਰਹੇ ਬ੍ਰਿਧ ਮਾਂ ਬਾਪ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਜੋ ਕੁੱਝ ਵੀ ਤੁਹਾਡੇ ਨਾਲ ਹੋਇਆ ਤੁਸੀਂ ਉਸਨੂੰ ਭੁੱਲ ਜਾਓ । ਅਤੇ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਜਿਨਾਂ ਨੇ ਤੁਹਾਡੇ ਲਈ ਇੱਕ ਦਰਵਾਜ਼ਾ ਬੰਦ ਕੀਤਾ ਅਤੇ ਦੂਸਰਾ ਦਰਵਾਜ਼ਾ ਖੋਲ ਦਿੱਤਾ । ਇਸ ਮੌਕੇ ਤੇ ਆਸ਼ਰਮ ਦਾ ਸਮੂਹ ਸਟਾਫ਼ ਮੌਜੂਦ ਸੀ।