ਬਟਾਲਾ ਦੇ ਵਾਰਡ ਨੰਬਰ 24 ਦੀ ਜ਼ਿਮਨੀ ਚੋਣ ’ਚ ‘ਆਪ’ ਦੇ ਸਤਨਾਮ ਸਿੰਘ 556 ਵੋਟਾਂ ਜੇਤੂ
ਬਟਾਲਾ ਨਗਰ ਨਿਗਮ ਦੇ ਵਾਰਡ ਨੰਬਰ 24 ਦੀ ਉਪ ਚੋਣ :
Publish Date: Sat, 21 Dec 2024 06:01 PM (IST)
Updated Date: Sun, 22 Dec 2024 04:08 AM (IST)
ਬਟਾਲਾ ਦੇ ਵਾਰਡ ਨੰਬਰ 24 ਦੀ ਜ਼ਿਮਨੀ ਚੋਣ ’ਚ ‘ਆਪ’ ਦੇ ਸਤਨਾਮ ਸਿੰਘ 556 ਵੋਟਾਂ ਜੇਤੂ
ਬੀਟੀਐੱਲ20 ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਦਾ ਸਨਮਾਨ ਕਰਦੇ ਹੋਏ ਵਰਕਰ।
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਬਟਾਲਾ ਨਗਰ ਨਿਗਮ ਦੇ ਵਾਰਡ ਨੰਬਰ 24 (ਐੱਸਸੀ) ਦੀ ਹੋਈ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ 556 ਵੋਟਾਂ ਜੇਤੂ ਰਹੇ ਹਨ। ਜਾਣਕਾਰੀ ਦਿੰਦਿਆਂ ਜਗਤਾਰ ਸਿੰਘ, ਤਹਿਸੀਲਦਾਰ-ਕਮ-ਰਿਟਰਨਿੰਗ ਅਫ਼ਸਰ ਬਟਾਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਸਮੁੱਚੀ ਚੋਣ ਪ੍ਰਕਿਰਿਆ ਨਿਰਵਿਘਨ ਨੇਪਰੇ ਚੜ੍ਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਮੈਦਾਨ ’ਚ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਨੂੰ 670, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਨੂੰ 114 ਭਾਜਪਾ ਦੇ ਅਵਤਾਰ ਸਿੰਘ ਨੂੰ 70, ਆਜ਼ਾਦ ਉਮੀਦਵਾਰ ਰਣਜੀਤ ਕੌਰ ਨੂੰ 3 ਤੇ ਨੋਟਾ ਨੂੰ 2 ਵੋਟਾਂ ਪਈਆਂ ਹਨ। ਕੁਲ 1128 ਵੋਟਾਂ ਵਿਚੋਂ 859 ਵੋਟਾਂ ਪਈਆਂ, ਜੋ 76 ਫ਼ੀਸਦੀ ਬਣਦੀਆਂ ਹਨ।
ਰਿਟਰਨਿੰਗ ਅਫਸਰ ਜਗਤਾਰ ਸਿੰਘ ਨੇ ਚੋਣ ਪ੍ਰਕਿਰਿਆ ’ਚ ਹਿੱਸਾ ਲੈਣ ਵਾਲੇ ਪੋਲਿੰਗ ਸਟਾਫ਼, ਪੁਲਿਸ ਵਿਭਾਗ ਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੇ ਸਮੂਹਿਕ ਸਹਿਯੋਗ ਸਦਕਾ ਚੋਣ ਪ੍ਰਕਿਰਿਆ ਅਮਨ ਸ਼ਾਂਤੀ ਢੰਗ ਨਾਲ ਮੁਕੰਮਲ ਹੋਈ ਹੈ। ਇਸ ਮੌਕੇ ਅਭਿਸ਼ੇਕ ਵਰਮਾ, ਮਨਜੋਤ ਸਿੰਘ, ਨਾਇਬ ਤਹਿਸੀਲਦਾਰ ਵੀ ਮੋਜੂਦ ਸਨ।