ਸੀਨੀਅਰ ਸੈਕੰਡਰੀ ਸਕੂਲਾਂ ’ਚ ਕਰਵਾਇਆ ਬਿਜ਼ਨਸ ਬਲਾਸਟਰ ਮੇਲਾ
ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਿਜ਼ਨਸ ਬਲਾਸਟਰ ਮੇਲਾ ਆਯੋਜਿਤ
Publish Date: Sat, 02 May 2026 04:13 PM (IST)
Updated Date: Sun, 03 May 2026 04:05 AM (IST)

ਨਰੇਸ਼ ਕਾਲੀਆ, ਪੰਜਾਬੀ ਜਾਗਰਣ ਗੁਰਦਾਸਪੁਰ: ਪੰਜਾਬ ਸਰਕਾਰ ਵਲੋਂ ਵਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ, ਜਿਸ ਤਹਿਤ ਪੂਰੇ ਪੰਜਾਬ ਵਿੱਚ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਅਪਨਾਉਣ ਲਈ ਬਿਜ਼ਨਸ ਬਲਾਸਟਰ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿੱ) ਪਰਮਜੀਤ ਅਤੇ ਜ਼ਿਲ੍ਹਾ ਨੋਡਲ ਅਫਸਰ, ਬਿਜ਼ਨਸ ਬਲਾਸਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਮੁਤਾਬਿਕ ਜ਼ਿਲ੍ਹੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਿਜ਼ਨਸ ਬਲਾਸਟਰ ਮੇਲੇ ਦਾ ਆਯੋਜਨ ਕੀਤਾ ਗਿਆ। ਨੋਡਲ ਅਫਸਰ ਪੁਰੇਵਾਲ ਨੇ ਦੱਸਿਆ ਕਿ ਬਿਜ਼ਨਸ ਬਲਾਸਰ ਅਧੀਨ ਦੋ ਫੇਜ ਹੁੰਦੇ ਹਨ ਪਹਿਲਾ ਪ੍ਰੀਸੀਡ ਮਨੀ ਫੇਜ ਅਤੇ ਦੂਸਰਾ ਪੋਸਟ ਸੀਡ ਮਨੀ ਫੇਜ। ਪਹਿਲੇ ਫੇਜ ਵਿੱਚ ਵਿਦਿਆਰਥੀਆਂ ਨੂੰ ਟੀਮ ਵਰਕ ਤਹਿਤ ਆਪਣੇ ਮਨਪਸੰਦੀ ਦੇ ਕਾਰੋਬਾਰ ਦੀ ਚੋਣ ਕਰਨੀ ਹੁੰਦੀ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਰੁਚੀ ਹੁੰਦੀ ਹੈ ਅਤੇ ਉਹਨਾਂ ਵਲੋਂ ਉਸ ਸੰਬੰਧੀ ਮਾਰਕੀਟ ਵਿੱਚ ਜਾ ਕੇ ਜਾਣਕਾਰੀ ਇਕੱਠੀ ਕਰਨੀ ਹੁੰਦੀ ਹੈ ਤਾਂ ਜੋ ਉਹਨਾਂ ਨੂੰ ਕੋਈ ਵੀ ਬਿਜ਼ਨੈਸ ਸੁਰੂ ਕਰਨ ਤੋਂ ਪਹਿਲਾਂ ਉਸ ਬਿਜ਼ਨੈਸ ਦੇ ਪਾਜ਼ੀਟਿਵ ਅਤੇ ਨੈਗੇਟਿਵ ਪੱਖਾਂ ਬਾਰੇ ਭਰਪੂਰ ਜਾਣਕਾਰੀ ਮਿਲ ਸਕੇ। ਇਸ ਪ੍ਰਾਜੈਕਟ ਤਹਿਤ ਜ਼ਿਲ੍ਹੇ ਦੇ ਸਮੂਹ 117 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕਵਰ ਕੀਤਾ ਗਿਆ ਹੈ। ਪ੍ਰਤੀ ਟੀਮ ਵਿੱਚ 6 ਵਿਦਿਆਰਥੀਆਂ ਦੀ ਹੁੰਦੀ ਹੈ ਜੋ ਆਪਸ ਵਿੱਚ ਮਿਲ ਕੇ ਕੰਮ ਕਰਦੀ ਹੈ। ਵਿਭਾਗ ਵਲੋਂ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪੜੇ ਚਾੜ੍ਹਨ ਲਈ ਪ੍ਰਤੀ ਵਿਦਿਆਰਥੀ 1000/- ਰੁਪਏ ਦੇ ਹਿਸਾਬ ਨਾਲ ਸੀਡ ਮਨੀ ਦੀ ਰਾਸ਼ੀ ਕੀਤੀ ਜਾਂਦੀ ਹੈ, ਜਿਸ ਤਹਿਤ ਪਹਿਲੀ ਕਿਸ਼ਤ ਦੌਰਾਨ 9322 ਵਿਦਿਆਰਥੀਆਂ ਨੂੰ 9322422/- ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਵਲੋਂ ਇਸ ਸੀਡ ਮਨੀ ਦੀ ਵਰਤੋਂ ਕਰਦੇ ਹੋਏ ਆਪਣੇ ਆਪਣੇ ਸਕੂਲਾਂ ਵਿੱਚ ਬਿਜ਼ਨੈਸ ਬਲਾਸਟਰ ਮੇਲਾ ਲਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਅਤੇ ਜ਼ੋਨਲ ਕੋਆਰਡੀਨੇਟਰ ਆਕਾਸ਼ ਵਲੋਂ ਸਸਸਸ ਕਾਲਾ ਨੰਗਲ ਅਤੇ ਸਸਸਸ ਜੌੜਾ ਛੱਤਰਾਂ ਆਦਿ ਸਕੂਲਾਂ ਨੂੰ ਵਿਜ਼ਟ ਕੀਤਾ ਗਿਆ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਵਲੋਂ ਖਾਣ ਪੀਣ ਦੇ ਸਟਾਲ, ਘਰੇਲੂ ਵਰਤੋਂ ਦੀਆਂ ਵੱਖ ਵੱਖ ਆਈਟਮਾਂ ਅਤੇ ਹੱਥੀ ਤਿਆਰ ਕੀਤੀਆਂ ਵਸਤੂਆਂ ਆਦਿ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ, ਜਿਸ ਵਿੱਚ ਸਮੂਹ ਵਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਉਹਨਾਂ ਵਲੋਂ ਆਪਣੇ ਤਿਆਰ ਕੀਤੇ ਸਮਾਨ ਨੂੰ ਖੁਦ ਵੇਚ ਕੇ ਬਣਦਾ ਲਾਭ ਆਪਸ ਵਿੱਚ ਵੰਡਣ ਨਾਲ ਆਤਮ ਨਿਰਭਰਤਾ ਵਾਲਾ ਗੁਣ ਪੈਦਾ ਹੋਵੇਗਾ। ਇਸ ਤਰਾਂ ਨਾਲ ਉਹਨਾਂ ਵਿੱਚ ਬਿਜ਼ਨਸ ਕਰਨ ਦੀ ਲਗਨ ਪੈਦਾ ਹੋਵੇਗੀ ਅਤੇ ਉਹ ਭਵਿੱਖ ਵਿੱਚ ਕੋਈ ਵੀ ਬਿਜ਼ਨਸ ਕਰਨ ਲਈ ਵਿੱਚ ਕਿਸੇ ਕਿਸਮ ਦਾ ਗੁਰੇਜ ਨਹੀਂ ਕਰਨਗੇ।