ਭਾਜਪਾ ਯੁਵਾ ਮੋਰਚਾ ਪਠਾਨਕੋਟ ਨੇ ਚਲਾਇਆ ਮਹਾਂ ਸੰਪਰਕ ਅਭਿਆਨ
ਭਾਜਪਾ ਯੁਵਾ ਮੋਰਚਾ ਪਠਾਨਕੋਟ ਵੱਲੋਂ ਮਹਾਂ ਸੰਪਰਕ ਅਭਿਆਨ ਚਲਾਇਆ
Publish Date: Sun, 08 Dec 2024 05:34 PM (IST)
Updated Date: Sun, 08 Dec 2024 05:37 PM (IST)
ਭਾਜਪਾ ਯੁਵਾ ਮੋਰਚਾ ਪਠਾਨਕੋਟ ਨੇ ਚਲਾਇਆ ਮਹਾਂ ਸੰਪਰਕ ਅਭਿਆਨ
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ ਅੱਜ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪਠਾਨਕੋਟ ਮੰਡਲ ਦੇ ਜਨਰਲ ਸਕੱਤਰ ਲਵ ਕਾਟਲ ਅਤੇ ਜਨਰਲ ਸਕੱਤਰ ਅਭਿਸ਼ੇਕ ਮਹਾਜਨ ਦੀ ਪ੍ਰਧਾਨਗੀ ਹੇਠ ਬਾਲਮੀਕੀ ਚੌਂਕ ਵਿੱਚ ਭਾਜਪਾ ਦਾ ਮਹਾਂ ਸੰਪਰਕ ਅਭਿਆਨ ਚਲਾਇਆ ਗਿਆ। ਜਿਸ ਵਿੱਚ ਸਮੂਹ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ ਪ੍ਰੇਰਿਤ ਕੀਤਾ ਗਿਆ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਸ਼ਮੂਲੀਅਤ ਕੀਤੀ ਅਤੇ ਲੋਕਾਂ ਨੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਜਿੱਤ ਲਈ ਵਧਾਈ ਦਿੱਤੀ।ਇਸ ਮੌਕੇ ਤੇ ਭਾਰੀ ਗਿਣਤੀ ਵਿਚ ਲੋਕ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣੇ। ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਰੇਸ਼ ਸ਼ਰਮਾ, ਵਿਨੋਦ ਧੀਮਾਨ, ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਰਾਕੇਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ, ਸਤੀਸ਼ ਮਹਾਜਨ, ਜ਼ਿਲ੍ਹਾ ਮੀਡੀਆ ਇੰਚਾਰਜ ਪ੍ਰਦੀਪ ਰੈਨਾ, ਸੋਸ਼ਲ ਮੀਡੀਆ ਇੰਚਾਰਜ ਬਿੰਦਾ ਸੈਣੀ, ਜ਼ਿਲ੍ਹਾ ਮੀਤ ਪ੍ਰਧਾਨ ਰਾਹੁਲ ਸੈਣੀ, ਅਸ਼ੋਕ ਚੋਪੜਾ ਮੋਂਟੂ, ਪਾਰਸ ਕਸ਼ਯਪ ਆਦਿ ਹਾਜ਼ਰ ਸਨ।