ਭਾਜਪਾ ਐੱਸਸੀ ਮੋਰਚਾ ਵੱਲੋਂ ਭਗਵਾਨਸਰ ਪਿੰਡ ’ਚ ਕੀਤੀ ਮੀਟਿੰਗ
ਭਾਜਪਾ ਐੱਸਸੀ ਮੋਰਚਾ ਵੱਲੋਂ ਭਗਵਾਨਸਰ ਪਿੰਡ ਵਿੱਚ ਕੀਤੀ ਮੀਟਿੰਗ
Publish Date: Sat, 02 May 2026 03:48 PM (IST)
Updated Date: Sun, 03 May 2026 04:03 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ :ਮੰਡਲ ਭੋਆ ਦੇ ਭਗਵਾਨਸਰ ਪਿੰਡ ਵਿੱਚ ਭਾਜਪਾ ਐੱਸਸੀ ਮੋਰਚਾ ਦੀ ਇੱਕ ਮੀਟਿੰਗ ਹੋਈ। ਇਸ ਵਿੱਚ ਵਿਸ਼ੇਸ਼ ਤੌਰ ’ਤੇ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਬੈਰਮਪੁਰ ਅਤੇ ਮੰਡਲ ਭੋਆ ਦੇ ਪ੍ਰਧਾਨ ਸੁਰੇਸ਼ ਸਲਾਥੀਆ ਸ਼ਾਮਲ ਹੋਏl ਮੀਟਿੰਗ ਦੌਰਾਨ ਰਾਜੇਸ਼ ਕੁਮਾਰ ਬੈਰਮਪੁਰ ਨੇ ਬੂਥ ਪੱਧਰ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ’ਤੇ ਚਰਚਾ ਕੀਤੀ। ਉਨ੍ਹਾਂ ਵਰਕਰਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰਾਪਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਤਾਂ ਜੋ ਜਨਤਾ ਉਨ੍ਹਾਂ ਦਾ ਸਿੱਧਾ ਲਾਭ ਲੈ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਤੋਂ ਲੋਕ ਲਾਭ ਉਠਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੀਟਿੰਗਾਂ ਕਰਦੇ ਰਹਿਣਗੇ। ਇਸ ਮੌਕੇ ਭਗਵਾਨਸਰ ਬੂਥ ਪ੍ਰਧਾਨ ਸੁਖਦੇਵ ਰਾਜ, ਮੋਰਚਾ ਕਾਰਜਕਾਰਨੀ ਮੈਂਬਰ ਸੁਨੀਤਾ ਕੁਮਾਰੀ, ਸਾਬੂ ਝੇਲਾ, ਸ਼ੰਮੀ ਝੇਲਾ ਅਤੇ ਹੋਰ ਪਾਰਟੀ ਵਰਕਰ ਅਤੇ ਸਥਾਨਕ ਨਿਵਾਸੀ ਮੌਜੂਦ ਸਨ।