ਭਾਜਪਾ ਸਭ ਤੋਂ ਅੱਗੇ, ਕਾਂਗਰਸ ਤੇ ਆਪ ਨੇ ਵੀ ਦਰਜ ਕਰਵਾਈ ਮਜ਼ਬੂਤ ਹਾਜ਼ਰੀ
ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਦੇ ਨਤੀਜੇ ਆਉਣ ਸ਼ੁਰੂ ਹੋ ਗਏ ਹਨ। ਕੁੱਲ 50 ਵਾਰਡਾਂ ਵਿੱਚੋਂ 47 ਵਾਰਡਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ, ਜਦਕਿ ਬਾਕੀ ਵਾਰਡਾਂ ਦੀ ਗਿਣਤੀ ਹਾਲੇ ਜਾਰੀ ਹੈ। ਹੁਣ ਤੱਕ ਆਏ ਨਤੀਜਿਆਂ ਅਨੁਸਾਰ ਭਾਜਪਾ ਨੇ ਸਭ ਤੋਂ ਵੱਧ 22 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਬੜ੍ਹਤ ਬਣਾਈ ਹੋਈ ਹੈ।
Publish Date: Fri, 29 May 2026 07:26 PM (IST)
Updated Date: Fri, 29 May 2026 07:29 PM (IST)
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਦੇ ਨਤੀਜੇ ਆਉਣ ਸ਼ੁਰੂ ਹੋ ਗਏ ਹਨ। ਕੁੱਲ 50 ਵਾਰਡਾਂ ਵਿੱਚੋਂ 47 ਵਾਰਡਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ, ਜਦਕਿ ਬਾਕੀ ਵਾਰਡਾਂ ਦੀ ਗਿਣਤੀ ਹਾਲੇ ਜਾਰੀ ਹੈ। ਹੁਣ ਤੱਕ ਆਏ ਨਤੀਜਿਆਂ ਅਨੁਸਾਰ ਭਾਜਪਾ ਨੇ ਸਭ ਤੋਂ ਵੱਧ 22 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਬੜ੍ਹਤ ਬਣਾਈ ਹੋਈ ਹੈ।
ਇਸ ਤੋਂ ਇਲਾਵਾ ਕਾਂਗਰਸ ਦੇ 17 ਉਮੀਦਵਾਰ ਜੇਤੂ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਦੇ 8 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਚੋਣ ਗਿਣਤੀ ਕੇਂਦਰ ਦੇ ਬਾਹਰ ਜੇਤੂ ਉਮੀਦਵਾਰਾਂ ਅਤੇ ਸਮਰਥਕਾਂ ਵੱਲੋਂ ਜਿੱਤ ਦੇ ਨਿਸ਼ਾਨ ਬਣਾਕੇ ਖੁਸ਼ੀ ਮਨਾਈ ਗਈ। ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।