Big News : ਬਟਾਲਾ 'ਚ ਵਾਪਰੀ ਵੱਡੀ ਘਟਨਾ, ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ
ਅੱਜ ਦੇਰ ਸ਼ਾਮ 6 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵਲੋਂ ਨਵੀਂ ਦਾਣਾ ਮੰਡੀ ਦੇ ਮੋੜ ਦੇ ਨੇੜੇ ਇਕ ਨੌਜਵਾਨ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
Publish Date: Sun, 02 Nov 2025 06:49 PM (IST)
Updated Date: Sun, 02 Nov 2025 06:53 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਅੱਜ ਦੇਰ ਸ਼ਾਮ 6 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵਲੋਂ ਨਵੀਂ ਦਾਣਾ ਮੰਡੀ ਦੇ ਮੋੜ ਦੇ ਨੇੜੇ ਇਕ ਨੌਜਵਾਨ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਦੇ ਭਰਾ ਲਾਡੀ ਅਤੇ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਵਾਸੀ ਮਾਨ ਨਗਰ ਬਟਾਲਾ ਨੇ ਦੱਸਿਆ ਕਿ ਜਸਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਆਪਣੇ ਦੋਸਤਾਂ ਨਾਲ ਗੱਡੀ ’ਤੇ ਕਿਤੇ ਕੰਮ ਗਿਆ ਸੀ। ਜਦੋਂ ਇਹ ਗੱਡੀ ਤੋਂ ਉੱਤਰ ਕੇ ਘਰ ਵਾਪਸ ਆ ਰਿਹਾ ਸੀ ਤਾਂ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਇਸ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸਦੇ ਸਿੱਟੇ ਵਜੋਂ ਇਸ (ਜਸਜੀਤ ਸਿੰਘ) ਦੀ ਮੌਕੇ ’ਤੇ ਹੀ ਮੌਤ ਹੋ ਗਈ।
ਓਧਰ, ਇਸ ਬਾਰੇ ਪਤਾ ਲੱਗਦਿਆਂ ਤੁਰੰਤ ਡੀਐੱਸਪੀ ਸਿਟੀ ਸੰਜੀਵ ਕੁਮਾਰ, ਐੱਸਐੱਚਓ ਸਿਵਲ ਲਾਈਨ ਹਰਜਿੰਦਰ ਸਿੰਘ ਐੱਸਆਈ ਗੁਰਮੀਤ ਸਿੰਘ ਥਾਣਾ ਸਿਵਲ ਲਾਈਨ, ਐੱਸਆਈ ਨਰਜੀਤ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਇਥੇ ਇਹ ਦੱਸਦੇ ਚੱਲੀਏ ਕਿ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਸੜਕ ’ਤੇ ਰੱਖ ਕੇ ਰੋਡ ਜਾਮ ਕਰ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਕਾਰਵਾਈ ਜਾਰੀ ਸੀ।