ਬੇਗੋਵਾਲ ਤਾਰਾਗੜ੍ਹ ਸਪੋਰਟਸ ਕਲੱਬ ਨੇ ਕਰਵਾਇਆ ਟੂਰਨਾਮੈਂਟ
ਬੇਗੋਵਾਲ ਤਾਰਾਗੜ੍ਹ ਸਪੋਰਟਸ ਕਲੱਬ ਵੱਲੋਂ ਸਿੰਗਲ ਵਿਕਟ ਟੂਰਨਾਮੈਂਟ ਕਰਵਾਇਆ ਗਿਆ
Publish Date: Sat, 28 Mar 2026 04:28 PM (IST)
Updated Date: Sun, 29 Mar 2026 04:03 AM (IST)

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ : ਵਿਧਾਨ ਸਭਾ ਹਲਕਾ ਭੋਆ ਵਿੱਚ ਪੈਂਦੇ ਕਸਬਾ ਬੇਗੋਵਾਲ ਤਾਰਾਗੜ੍ਹ ਵਿੱਚ ਤਾਰਾਗੜ੍ਹ ਸਪੋਰਟਸ ਕਲੱਬ ਵੱਲੋਂ ਸਿੰਗਲ ਵਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਖਿਡਾਰੀਆਂ ਨੇ ਭਾਗ ਲਿਆl ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸਤੀਸ਼ ਜੱਟ ਪੰਮਾ ਜ਼ਿਲ੍ਹਾ ਚੇਅਰਮੈਨ ਪਠਾਨਕੋਟ ਸ਼ਾਮਲ ਹੋਏl ਉਹਨਾਂ ਨਾਲ ਕੁਲਜੀਤ ਸੈਣੀ ਓਬੀਸੀ ਵਾਈਸ ਪ੍ਰਧਾਨ ਪੰਜਾਬ, ਸਤੀਸ਼ ਸਰਨਾ ਬਲਾਕ ਪ੍ਰਧਾਨ, ਰਾਣਾ ਰਣਜੀਤ ਸਿੰਘ, ਵਿਨੋਦ ਸੈਣੀ ਅਤੇ ਜੱਟ ਖੋਖਰ ਨੇ ਸ਼ਮੂਲੀਅਤ ਕੀਤੀl ਇਸ ਟੂਰਨਾਮੈਂਟ ਦਾ ਫਾਈਨਲ ਮੈਚ ਬੈਰਕਨ ਜੰਮੂ ਅਤੇ ਵਿੱਕੀ ਸ਼ਾਦੀਪੁਰ ਵਿਚਕਾਰ ਖੇਡਿਆ ਗਿਆl ਜਿਸ ਵਿੱਚ ਜੇਤੂ ਬੈਕਰਨ ਜੰਮੂ ਨੇ 24 ਰਨ ਬਣਾਏ ਅਤੇ ਵਿੱਕੀ ਸ਼ਾਦੀਪੁਰ 12 ਰਨ ਬਣਾ ਕੇ ਆਊਟ ਹੋ ਗਏl ਕਲੱਬ ਵੱਲੋਂ ਜੇਤੂ ਖਿਡਾਰੀ ਬੈਕ ਰਨ ਜੰਮੂ ਨੂੰ 21 ਹਜ਼ਾਰ ਰੁਪਏ ਅਤੇ ਰਨਰ ਅਪ ਖਿਡਾਰੀ ਵਿੱਕੀ ਸ਼ਾਦੀਪੁਰ ਨੂੰ 11 ਹਜ਼ਾਰ ਰੁਪਏ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾl ਇਸ ਮੌਕੇ ਮੁੱਖ ਮਹਿਮਾਨ ਸਤੀਸ਼ ਜੱਟ ਪੰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਹਰੇਕ ਪਿੰਡ ਵਿੱਚ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਵਰਗ ਵਿੱਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕੀਤੀ ਜਾ ਸਕੇ ਅਤੇ ਨੌਜਵਾਨ ਵਰਗ ਨਸ਼ੇ ਵਰਗੀਆਂ ਭੈੜੀਆਂ ਕੁਰੀਤੀਆਂ ਤੋਂ ਦੂਰ ਰਹਿ ਸਕਣl ਇਸ ਮੌਕੇ ਕਲੱਬ ਮੈਂਬਰ ਲਾਡਾ ਮਹਾਜਨ, ਹਰਸ਼ ਸੈਣੀ, ਆਸ਼ੂ, ਈਸ਼ਾਨ ਸਲਾਰੀਆ, ਐੱਸਕੇ, ਅਥਰਵ ਮਹਾਜਨ, ਸਤੀਸ਼ ਰਾਣਾ ਮੌਜੂਦ ਸਨl