15 ਮਈ ਤੱਕ ਬਟਾਲਾ ਨੂੰ ਜ਼ਿਲਾ ਐਲਾਨਣ ਦੀ ਮੰਗ
15 ਮਈ ਤੱਕ ਬਟਾਲਾ ਨੂੰ ਜ਼ਿਲਾ ਐਲਾਨਿਆ ਜਾਵੇ
Publish Date: Sat, 09 May 2026 04:09 PM (IST)
Updated Date: Sun, 10 May 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਜ਼ਿਲਾ ਬਣਾਓ ਸੰਘਰਸ਼ ਕਮੇਟੀ ਦੀ ਮੀਟਿੰਗ ਅਜ਼ਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ, ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਰਮੇਸ਼ ਨਈਅਰ ਅਤੇ ਮਜ਼ਦੂਰ ਮੁਕਤੀ ਮੋਰਚਾ ਅਜ਼ਾਦ ਦੇ ਮਾਝਾ ਜੋਨ ਦੇ ਜਨਰਲ ਸਕੱਤਰ ਮਨਜੀਤ ਰਾਜ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਾਮਰੇਡ ਸਰੂਪ ਸਿੰਘ ਚਾਹਲ ਕਲਾਂ, ਰਾਕੇਸ਼ ਕੁਮਾਰ ਗੋਪੀ ਸ਼ੁਕਰਪੁਰਾ ਅਤੇ ਮੁਨਸ਼ੀ ਅਸ਼ੋਕ ਕੁਮਾਰ ਆਦਿ ਸ਼ਾਮਲ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਸੁਰਿੰਦਰ ਸਿੰਘ ਕਲਸੀ, ਰਮੇਸ਼ ਨਈਅਰ ਅਤੇ ਮਨਜੀਤ ਰਾਜ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਬਟਾਲਾ ਦੀ ਮੈਰਿਟ ਨੂੰ ਨਜ਼ਰ ਅੰਦਾਜ ਕਰਦੇ ਹੋਏ ਮੋਗਾ, ਮੁਕਸਤਰ, ਮਾਨਸਾ, ਨਵਾਂ ਸ਼ਹਿਰ, ਰੋਪੜ, ਬਰਨਾਲ, ਮੋਹਾਲੀ, ਤਰਨਤਾਰਨ, ਪਠਾਨਕੋਟ, ਫਾਜਿਲਕਾ ਅਤੇ ਮਲੇਰ ਕੋਟਲਾ ਨੂੰ ਜ਼ਿਲਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਬਟਾਲਾ ਜ਼ਿਲਾ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਪਰ ਇਸਦੇ ਬਾਵਜੂਦ ਵੀ ਕਿਸੇ ਵੀ ਪਾਰਟੀ ਦੀ ਸਰਕਾਰ ਵਲੋਂ ਇਸਨੂੰ ਜ਼ਿਲਾ ਨਹੀਂ ਬਣਾਇਆ ਗਿਆ। ਉਨ੍ਹਾਂ ਹਿਕਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੀ ਆਪਣੇ 4 ਸਾਲ ਦੇ ਕਾਰਜ਼ਕਾਲ ਦੌਰਾਨ ਬਟਾਲਾ ਨੂੰ ਜ਼ਿਲਾ ਬਣਾਉਣ, ਬਟਾਲਾ ’ਚ ਮੈਡੀਕਲ ਕਾਲਜ ਬਣਾਉਣ ਅਤੇ ਬਟਾਲਾ ਦੇ ਸਿਵਲ ਹਸਪਤਾਲ ਨੂੰ ਅਪਗੇ੍ਰਡ ਕਰਨ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 15 ਮਈ 2026 ਤੱਕ ਬਟਾਲਾ ਨੂੰ ਜ਼ਿਲਾ ਨਾ ਬਣਾਟਿਆ ਤਾਂ ਬਟਾਲਾ ਜ਼ਿਲਾ ਬਣਾਓ ਸੰਘਰਸ਼ ਕਮੇਟੀ ਵਲੋਂ 16 ਮਈ ਨੂੰ ਪੰਜਾਬ ਸਰਕਾਰ ਵਿਰੁੱਧ ਵੱਡੇ ਪੱਧਰ ’ਤੇ ਸੰਘਰਸ਼ ਕਰਨ ਦਾ ਐਲਾਨ ਕੀਤਾ ਜਾਵੇਗਾ।