Batala News : ਫਤਿਹਗੜ੍ਹ ਚੂੜੀਆਂ ਨੇੜੇ ਟਿੱਪਰ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਰੋਡ ਉਪਰ ਇੱਕ ਔਰਤ ਦੀ ਟਿੱਪਰ ਹੇਠ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ ਪਤਨੀ ਜਗਜੀਤ ਸਿੰਘ ਵਾਸੀ ਝੰਜੀਆਂ ਕਲਾਂ ਵਜੋਂ ਹੋਈ ਹੈ।
Publish Date: Thu, 05 Mar 2026 08:43 PM (IST)
Updated Date: Thu, 05 Mar 2026 08:45 PM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ, ਫਤਿਹਗੜ੍ਹ ਚੂੜੀਆਂ : ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਰੋਡ ਉਪਰ ਇੱਕ ਔਰਤ ਦੀ ਟਿੱਪਰ ਹੇਠ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ ਪਤਨੀ ਜਗਜੀਤ ਸਿੰਘ ਵਾਸੀ ਝੰਜੀਆਂ ਕਲਾਂ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਰਤਕਾ ਦੇ ਪਤੀ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਕਿਰਨਦੀਪ ਕੌਰ ਨੂੰ ਬੱਸ ਚ ਬਿਠਾਉਣ ਲਈ ਅੱਡਾ ਲਾਲੇ ਨੰਗਲ ਵਿਖੇ ਗਿਆ ਸੀ ਅਤੇ ਜਦ ਉਸਦੀ ਪਤਨੀ ਬੱਸ 'ਤੇ ਚੜ੍ਹਨ ਲਈ ਜਾ ਰਹੀ ਤਾਂ ਇੱਕ ਟਿੱਪਰ ਨੇ ਉਸਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਨਾਲ ਉਸਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੇ ਰਿਸ਼ਤੇਦਾਰ ਕਰਨੈਲ ਸਿੰਘ ਅਤੇ ਰਾਜਬੀਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਟਿੱਪਰ ਨੂੰ ਭਜਾ ਕੇ ਲੈ ਗਿਆ ਅਤੇ ਕੁਝ ਨੌਜਵਾਨਾਂ ਨੇ ਟਿੱਪਰ ਦਾ ਪਿੱਛਾ ਕਰਕੇ ਉਸਨੂੰ ਫਤਿਹਗੜ੍ਹ ਚੂੜੀਆਂ ਵਿਖੇ ਰੋਕ ਲਿਆ ਅਤੇ ਚਾਲਕ ਨੂੰ ਫਤਿਹਗੜ੍ਹ ਚੂੜੀਆਂ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਟਿੱਪਰ ਚਾਲਕ ਵਿਰੁੱਧ ਕਾਰਵਾਈ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕਾ ਕਰਨਦੀਪ ਕੌਰ ਪਿੰਡ ਝੰਜੀਆਂ ਦੇ ਸਾਬਕਾ ਕਾਂਗਰਸ ਸਰਪੰਚ ਅਵਤਾਰ ਸਿੰਘ ਦੀ ਨੂੰਹ ਸੀ।