Batala News : ਪੁਲਿਸ ਨੂੰ ਦੇਖ ਕੇ ਬੋਹੋਸ਼ ਹੋਇਆ ਬਾਈਕ ਚੋਰ, ਮੋਢਿਆਂ ’ਤੇ ਚੁੱਕ ਕੇ ਭੇਜਿਆ ਥਾਣੇ
ਬਟਾਲਾ ਦੀ ਤਹਿਸੀਲ ਕੰਪਲੈਕਸ ਦੀ ਪਾਰਕਿੰਗ ’ਚੋਂ ਬਾਈਕ ਚੋਰੀ ਕਰ ਰਹੇ ਇਕ ਚੋਰ ਨੂੰ ਜਦੋਂ ਇਕ ਨੌਜਵਾਨ ਨੇ ਫੜਿਆ ਤਾਂ ਚੋਰ ਬੇਹੋਸ਼ ਹੋਣ ਦਾ ਡਰਾਮਾ ਕਰਨ ਲੱਗਾ, ਜਿਸ ਤੋਂ ਬਾਅਦ ਪੁਲਿਸ ਨੇ ਇਕ ਨੌਜਵਾਨ ਦੀ ਮਦਦ ਨਾਲ ਚੋਰ ਨੂੰ ਮੋਢਿਆਂ ’ਤੇ ਚੁੱਕੇ ਕੇ ਥਾਣੇ ਪਹੁੰਚਾਇਆ।
Publish Date: Tue, 28 Nov 2023 07:26 PM (IST)
Updated Date: Wed, 29 Nov 2023 12:04 AM (IST)
ਜਾਸ, ਬਟਾਲਾ : ਬਟਾਲਾ ਦੀ ਤਹਿਸੀਲ ਕੰਪਲੈਕਸ ਦੀ ਪਾਰਕਿੰਗ ’ਚੋਂ ਬਾਈਕ ਚੋਰੀ ਕਰ ਰਹੇ ਇਕ ਚੋਰ ਨੂੰ ਜਦੋਂ ਇਕ ਨੌਜਵਾਨ ਨੇ ਫੜਿਆ ਤਾਂ ਚੋਰ ਬੇਹੋਸ਼ ਹੋਣ ਦਾ ਡਰਾਮਾ ਕਰਨ ਲੱਗਾ, ਜਿਸ ਤੋਂ ਬਾਅਦ ਪੁਲਿਸ ਨੇ ਇਕ ਨੌਜਵਾਨ ਦੀ ਮਦਦ ਨਾਲ ਚੋਰ ਨੂੰ ਮੋਢਿਆਂ ’ਤੇ ਚੁੱਕੇ ਕੇ ਥਾਣੇ ਪਹੁੰਚਾਇਆ।
ਜਾਣਕਾਰੀ ਦਿੰਦਿਆਂ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਸਟੈਂਡ ਦੇ ਮੁਲਾਜ਼ਮ ਪ੍ਰਿੰਸ ਨੇ ਦੱਸਿਆ ਕਿ ਪਾਰਕਿੰਗ ’ਚੋਂ ਆਏ ਦਿਨ ਹੀ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ ਜਿਸਦੇ ਚਲਦੇ ਅੱਜ ਉਨ੍ਹਾਂ ਇਕ ਨੌਜਵਾਨ ਨੂੰ ਦੇਖਿਆ ਜੋ ਕਿਸੇ ਦੀ ਬਾਈਕ ਨੂੰ ਚਾਬੀ ਲਗਾ ਰਿਹਾ ਸੀ। ਜਦੋਂ ਉਨ੍ਹਾਂ ਜਾ ਕੇ ਨੌਜਵਾਨ ਤੋਂ ਪਾਰਕਿੰਗ ਦੀ ਪਰਚੀ ਮੰਗੀ ਤੇ ਪੁੱਛਗਿੱਛ ਕੀਤੀ ਤਾਂ ਉਹ ਬੁਖ਼ਲਾ ਗਿਆ ਤੇ ਕੋਈ ਸਹੀ ਜਵਾਬ ਨਾ ਦੇ ਸਕਿਆ ਤੇ ਬੇਹੋਸ਼ ਹੋਣ ਦਾ ਡਰਾਮਾ ਕਰਨ ਲੱਗਾ। ਉਦੋਂ ਹੀ ਨੌਜਵਾਨ ਪ੍ਰਿੰਸ ਨੇ ਮੌਕੇ ’ਤੇ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਇਸ ਚੋਰ ਨੂੰ ਮੋਢਿਆਂ ’ਤੇ ਚੁੱਕੇ ਕੇ ਥਾਣੇ ਪਹੁੰਚਾਇਆ।
ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਕਰ ਇਸਦੀ ਕੋਈ ਗ਼ਲਤੀ ਹੋਈ ਤਾਂ ਇਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।