Batala News : ਅੱਗ ਲੱਗਣ ਨਾਲ ਇੱਕ ਏਕੜ ਕਣਕ ਸੜੀ, ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਪਾਇਆ ਕਾਬੂ
ਬਟਾਲਾ ਦੇ ਨਜ਼ਦੀਕੀ ਪਿੰਡ ਨਵਾਂਪਿੰਡ ਪੰਜ ਖਡੱਲ ਵਿਖੇ ਕਣਕ ਦੇ ਖੇਤ 'ਚ ਅਚਾਨਕ ਅੱਗ ਲੱਗਣ ਨਾਲ ਇਕ ਏਕੜ ਕਣਕ ਸੜ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ। ਸਮੇਂ ਸਿਰ ਅੱਗ 'ਤੇ ਕਾਬੂ ਪੈ ਜਾਣ ਕਾਰਨ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
Publish Date: Tue, 14 Apr 2026 07:39 PM (IST)
Updated Date: Tue, 14 Apr 2026 07:42 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਨਵਾਂਪਿੰਡ ਪੰਜ ਖਡੱਲ ਵਿਖੇ ਕਣਕ ਦੇ ਖੇਤ 'ਚ ਅਚਾਨਕ ਅੱਗ ਲੱਗਣ ਨਾਲ ਇਕ ਏਕੜ ਕਣਕ ਸੜ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ। ਸਮੇਂ ਸਿਰ ਅੱਗ 'ਤੇ ਕਾਬੂ ਪੈ ਜਾਣ ਕਾਰਨ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਗੁਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨਵਾਂਪਿੰਡ ਪੰਜ ਖਡੱਲ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਦੁਪਹਿਰ ਵੇਲੇ ਉਸਨੂੰ ਪਰਿਵਾਰਕ ਮੈਂਬਰ ਦਾ ਫੋਨ ਆਇਆ ਕੇ ਕਣਕ ਦੇ ਖੇਤ 'ਚ ਅੱਗ ਲੱਗ ਗਈ ਹੈ, ਜਿਸ ’ਤੇ ਉਸਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਅਤੇ ਆਪ ਵੀ ਖੇਤਾਂ 'ਚ ਪੁੱਜ ਗਿਆ।
ਉਸ ਨੇ ਦੱਸਿਆ ਕਿ ਫਾਇਰ ਬਰਗੇਡ ਦੀ ਟੀਮ ਵੱਲੋਂ ਮੌਕੇ 'ਤੇ ਪੁੱਜ ਜਾਣ ਅਤੇ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਵੱਡੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਫਾਇਰ ਬ੍ਰਿਗੇਡ ਦੀ ਟੀਮ ਦੇ ਪਰਗਟ ਸਿੰਘ, ਪਰਮਿੰਦਰ ਸਿੰਘ ਫਾਇਰਮੈਨ, ਹਰਪ੍ਰੀਤ ਸਿੰਘ ਫਾਇਰਮੈਨ, ਅਜੈ ਅੱਤਰੀ ਫਾਇਰਮੈਨ ਆਦਿ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਵਾਂ ਪਿੰਡ ਪੰਜ ਖੱਡਲ ਵਿਖੇ ਕਣਕ ਦੇ ਖੇਤ 'ਚ ਅੱਗ ਲੱਗੀ ਹੈ,ਜਿਸ 'ਤੇ ਉਹ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾ ਲਿਆ। ਪਰ ਫਿਰ ਵੀ ਇਕ ਕਿੱਲਾ ਕਣਕ ਸੜ ਕੇ ਸੁਆਹ ਹੋ ਗਈ । ਕਿਸਾਨ ਗੁਰਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।