Batala News : ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨਾਨਕ ਚੱਕ ਧਾਮ ਦੇ ਮੁੱਖ ਸੇਵਾਦਾਰ ਮਹੰਤ ਤਿਲਕ ਦਾਸ ਨਹੀਂ ਰਹੇ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਤਪੋ ਭੂਮੀ ਨਾਨਕ ਚੱਕ ਧਾਮ ਦੇ ਮੁੱਖ ਸੇਵਾਦਾਰ ਮਹੰਤ ਤਿਲਕ ਦਾਸ ਜੀ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਹਨ। ਮਹੰਤ ਜੀ ਦੇ ਅਕਾਲ ਚਲਾਣਾ ਦੀ ਖ਼ਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਪਸਰ ਗਈ ਹੈ।
Publish Date: Sun, 13 Oct 2024 08:46 PM (IST)
Updated Date: Sun, 13 Oct 2024 08:51 PM (IST)
ਸੁਖਦੇਵ ਸਿੰਘ* ਪੰਜਾਬੀ ਜਾਗਰਣ ,ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਤਪੋ ਭੂਮੀ ਨਾਨਕ ਚੱਕ ਧਾਮ ਦੇ ਮੁੱਖ ਸੇਵਾਦਾਰ ਮਹੰਤ ਤਿਲਕ ਦਾਸ ਜੀ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਹਨ। ਮਹੰਤ ਜੀ ਦੇ ਅਕਾਲ ਚਲਾਣਾ ਦੀ ਖ਼ਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਪਸਰ ਗਈ ਹੈ।
ਜਾਣਕਾਰੀ ਦਿੰਦੇ ਆ ਮਹੰਤ ਹਰੀ ਕੁੰਭ ਦਾਸ ਜੀ, ਮਹੰਤ ਰਵਿੰਦਰ ਮੁਨੀ, ਸੰਦੀਪ ਬੇਦੀ ਅਤੇ ਸੰਦੀਪ ਸਿੰਘ ਜਾਂਗਲਾ ਨੇ ਦੱਸਿਆ ਕਿ ਐਤਵਾਰ ਨੂੰ ਮਹੰਤ ਤਿਲਕ ਦਾਸ ਜੀ ਦੇ ਛਾਤੀ ਚ ਦਰਦ ਹੋਈ। ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਦੇਰ ਸ਼ਾਮ ਕਰੀਬ 7:30 ਵਜੇ ਉਹਨਾਂ ਨੇ ਆਪਣੇ ਸਵਾਸ ਤਿਆਗ ਦਿੱਤੇ।
ਜ਼ਿਕਰਯੋਗ ਹੈ ਕਿ ਬਾਬਾ ਸ੍ਰੀ ਚੰਦ੍ਰ ਜੀ ਧਾਮ ਨਾਨਕ ਚੱਕ ਜਿਲਾ ਗੁਰਦਾਸਪੁਰ ਦੇ ਵਿੱਚ ਸ਼ਰਧਾ ਦੇ ਧਾਮ ਵਜੋਂ ਜਾਣਿਆ ਜਾਂਦਾ ਹੈ।ਮਹੰਤ ਤਿਲਕ ਦਾਸ ਜੀ ਪਿਛਲੇ ਲੰਮੇ ਸਮੇਂ ਤੋਂ ਤਪਅਸਥਾਨ ਬਾਬਾ ਸ਼੍ਰੀ ਚੰਦ ਜੀ ਨਾਨਕ ਚੱਕ ਵਿਖੇ ਮੁਖ ਸੇਵਾਦਾਰ ਵੱਜੋਂ ਸੇਵਾ ਨਿਭਾਉਂਦੇ ਆ ਰਹੇ ਸਨ