Batala News : ਹੋਲਾ ਮਹੱਲਾ ਮਨਾਉਣ ਆਏ NRI ਨਾਲ ਵਾਪਰੀ ਭਿਆਨਕ ਘਟਨਾ, 2100 ਅਮਰੀਕਨ ਡਾਲਰ ਤੇ ਮੋਟਰਸਾਈਕਲ ਖੋਹ ਕੇ ਲੁਟੇਰੇ ਹੋਏ ਫ਼ਰਾਰ
ਬਟਾਲਾ ਦੇ ਨਜ਼ਦੀਕੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸ਼ਨਿਚਰਵਾਰ ਦੀ ਸ਼ਾਮ ਨੂੰ ਹੋਲਾ ਮਹੱਲਾ ਮਨਾਉਣ ਆਏ ਐੱਨਆਰਆਈ ਨੂੰ ਤਿੰਨ ਮੋਟਰਸਾਈਕਲ ਨੌਜਵਾਨਾਂ ਨੇ ਲੁੱਟ ਲਿਆ ਹੈ। ਮੋਟਰਸਾਈਕਲ ਤੇ ਆਏ ਤਿੰਨ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਐਨਆਰਆਈ ਤੋਂ ਉਸਦਾ ਮੋਟਰਸਾਈਕਲ ਅਤੇ ਜੇਬ ਚੋਂ 2100 ਅਮਰੀਕਨ ਡਾਲਰ ਲੁੱਟ ਕੇ ਫਰਾਰ ਹੋ ਗਏ।
Publish Date: Sat, 07 Mar 2026 07:07 PM (IST)
Updated Date: Sat, 07 Mar 2026 07:11 PM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ*ਪੰਜਾਬੀ ਜਾਗਰਣ, ਬਟਾਲਾ: ਬਟਾਲਾ ਦੇ ਨਜ਼ਦੀਕੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸ਼ਨਿਚਰਵਾਰ ਦੀ ਸ਼ਾਮ ਨੂੰ ਹੋਲਾ ਮਹੱਲਾ ਮਨਾਉਣ ਆਏ ਐੱਨਆਰਆਈ ਨੂੰ ਤਿੰਨ ਮੋਟਰਸਾਈਕਲ ਨੌਜਵਾਨਾਂ ਨੇ ਲੁੱਟ ਲਿਆ ਹੈ। ਮੋਟਰਸਾਈਕਲ ਤੇ ਆਏ ਤਿੰਨ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਐਨਆਰਆਈ ਤੋਂ ਉਸਦਾ ਮੋਟਰਸਾਈਕਲ ਅਤੇ ਜੇਬ ਚੋਂ 2100 ਅਮਰੀਕਨ ਡਾਲਰ ਲੁੱਟ ਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਸੰਜੀਵ ਕੁਮਾਰ ਅਤੇ ਥਾਣਾ ਸੇਖਵਾਂ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲੁੱਟ ਐੱਨਆਰਆਈ ਬਹਾਦਰ ਸਿੰਘ ਤੁਲੀ ਪੁੱਤਰ ਸੁਰਜੀਤ ਸਿੰਘ ਤੁਲੀ ਜੋ ਕਿ ਇੰਗਲੈਂਡ ਦੇ ਸਿਟੀਜਨ ਹਨ ਅਤੇ ਥਾਈਲੈਂਡ ਦੇ ਗ੍ਰੀਨ ਕਾਰਡ ਹੋਲਡਰ ਦੇ ਨਾਲ ਹੋਈ ਹੈ। ਐੱਨਆਰਆਈ ਬਹਾਦੁਰ ਸਿੰਘ ਤੁਲੀ ਪਰਿਵਾਰ ਸਮੇਤ ਨੀਲਧਾਰੀ ਸੰਪਰਦਾਏ ਦੇ ਮੁੱਖ ਅਸਥਾਨ ਗੁਰਦੁਆਰਾ ਭੋਰਾ ਸਾਹਿਬ ਨੌਸ਼ਹਿਰਾ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣ ਲਈ ਪਰਿਵਾਰ ਸਮੇਤ ਆਏ ਸਨ।
ਐੱਨਆਰਆਈ ਨੇ ਦੱਸਿਆ ਕਿ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਵਾਪਸ ਥਾਈਲੈਂਡ ਜਾਣਾ ਸੀ ਅਤੇ ਸ਼ਨੀਚਰਵਾਰ ਦੀ ਸ਼ਾਮ ਨੂੰ ਕਸਬੇ ਦੇ ਬਾਜ਼ਾਰ ਚੋਂ ਕੁਝ ਸਾਮਾਨ ਖਰੀਦ ਕੇ ਆਪਣੇ ਮੋਟਰਸਾਈਕਲ ਦੇ ਵਾਪਸ ਘਰ ਵੱਲ ਨੂੰ ਆ ਰਿਹਾ ਸੀ। ਜਦ ਉਹ ਨੌਸ਼ਹਿਰਾ ਸਾਹਿਬ ਦੇ ਮੋੜ ਤੇ ਪੁੱਜਾ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਅੱਗੇ ਕਰ ਦਿੱਤਾ ਅਤੇ ਉਸਦਾ ਮੋਟਰਸਾਈਕਲ ਖੋਹ ਲਿਆ ਅਤੇ ਨਾਲ ਹੀ ਉਸਦੀ ਜੇਬ ਚ ਪਏ 2100 ਅਮਰੀਕਨ ਡਾਲਰ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।