Batala News : ਬਟਾਲਾ 'ਚ ਮੁੜ ਹੋਈ ਫਾਇਰਿੰਗ, ਪੈਸੇ ਨਾ ਦੇਣ 'ਤੇ ਕਰਿਆਨਾ ਸਟੋਰ ਮਾਲਕ 'ਤੇ ਚਲਾਈ ਗੋਲ਼ੀ; ਮਜ਼ਦੂਰ ਜ਼ਖ਼ਮੀ
ਬਟਾਲਾ 'ਚ ਹਾਲਾਤ ਦਿਨੋਂ-ਦਿਨ ਵਿਗੜ ਰਹੇ ਹਨ। ਬਟਾਲਾ ਦੇ ਡੇਰਾ ਰੋਡ ਸ਼ੁਕਰਪੁਰਾ ਵਿਖੇ ਇੱਕ ਕਰਿਆਨਾ ਸਟੋਰ ਮਾਲਕ 'ਤੇ ਗੋਲ਼ੀਆਂ ਚੱਲਣ ਦਾ ਸਮਾਚਾਰ ਹੈ। ਗੋਲ਼ੀਬਾਰੀ ਦੌਰਾਨ ਇੱਕ ਮਜ਼ਦੂਰ ਵਿਅਕਤੀ ਜ਼ਖਮੀ ਹੋ ਗਿਆ।
Publish Date: Sat, 08 Nov 2025 09:20 PM (IST)
Updated Date: Sat, 08 Nov 2025 09:26 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ 'ਚ ਹਾਲਾਤ ਦਿਨੋਂ-ਦਿਨ ਵਿਗੜ ਰਹੇ ਹਨ। ਬਟਾਲਾ ਦੇ ਡੇਰਾ ਰੋਡ ਸ਼ੁਕਰਪੁਰਾ ਵਿਖੇ ਇੱਕ ਕਰਿਆਨਾ ਸਟੋਰ ਮਾਲਕ 'ਤੇ ਗੋਲ਼ੀਆਂ ਚੱਲਣ ਦਾ ਸਮਾਚਾਰ ਹੈ। ਗੋਲ਼ੀਬਾਰੀ ਦੌਰਾਨ ਇੱਕ ਮਜ਼ਦੂਰ ਵਿਅਕਤੀ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ, ਮੈਸਰਜ ਰਾਜਪਾਲ ਐਂਡ ਸੰਜ ਕਰਿਆਨਾ ਸਟੋਰ ਦੇ ਮਾਲਕ ਰਾਕੇਸ਼ ਕੁਮਾਰ ਪੁੱਤਰ ਰਾਜਪਾਲ ਤੋਂ ਮੁਹੱਲੇ ਦਾ ਹੀ ਇੱਕ ਨੌਜਵਾਨ ਆਇਆ ਤੇ ਪੈਸਿਆਂ ਦੀ ਮੰਗ ਕੀਤੀ। ਕਰਿਆਨਾ ਸਟੋਰ ਮਾਲਕ ਵੱਲੋਂ ਪੈਸੇ ਨਾ ਦੇਣ 'ਤੇ ਉਕਤ ਨੌਜਵਾਨ ਨੇ ਤਿੰਨ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਦੌਰਾਨ ਦੁਕਾਨ ਦੇ ਬਾਹਰ ਖੜ੍ਹਾ ਇੱਕ ਵਿਅਕਤੀ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।
ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਪਿਸਤੌਲ ਵੀ ਰਿਕਵਰ ਕਰ ਲਿਆ ਹੈ। ਉਧਰ ਇਸ ਘਟਨਾ ਨੂੰ ਲੈ ਕੇ ਲੋਕਾਂ 'ਚ ਭਾਰੀ ਸਹਿਮ ਵੀ ਹੈ ਅਤੇ ਰੋਸ ਵੀ ਪਾਇਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਨਿਚਰਵਾਰ ਦੀ ਦੁਪਹਿਰ ਨੂੰ ਬਟਾਲਾ ਦੇ ਨਜ਼ਦੀਕੀ ਪਿੰਡ ਜੈਤੋ ਸਰਜਾ 'ਚ ਵੀ ਗੋ਼ਲੀ ਚੱਲੀ ਸੀ ਜਿਸ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਹਨ।