Batala News : ਕਰਜ਼ੇ ਤੋਂ ਦੁਖੀ ਪਿੰਡ ਡੁੱਲਟ ਦੇ ਕਿਸਾਨ ਨੇ ਕੀਤੀ ਆਤਮ ਹੱਤਿਆ
ਉਕਤ ਬਿਆਨਕਰਤਾ ਮੁਤਾਬਕ ਬੀਤੀ 10 ਅਕਤੂਬਰ ਨੂੰ ਸਵੇਰੇ ਸੁਲੱਖਣ ਸਿੰਘ ਘਰੋਂ ਬਿਨਾਂ ਦੱਸੇ ਕਿਧਰੇ ਚਲਾ ਗਿਆ, ਜਿਸ ਦੀ ਉਨ੍ਹਾਂ ਵੱਲੋਂ ਕਾਫੀ ਭਾਲ ਕੀਤੀ ਗਈ ਤਾਂ ਸ਼ਾਮ ਸਮੇਂ ਪਤਾ ਲੱਗਾ ਕਿ ਮੇਰੇ ਉਕਤ ਭਰਾ ਨੇ ਪਿੰਡ ਦੀਆਂ ਸ਼ਮਮਾਨਘਾਟ ਵਿਚ ਆਤਮ ਹੱਤਿਆ ਕਰ ਲਈ ਹੈ ਅਤੇ ਅਜਿਹਾ ਉਕਤ ਨੇ ਤੰਗੀ ਅਤੇ ਕਰਜ਼ੇ ਤੋਂ ਦੁਖੀ ਹੋ ਕੇ ਕੀਤਾ ਹੈ।
Publish Date: Sun, 12 Oct 2025 07:21 PM (IST)
Updated Date: Sun, 12 Oct 2025 07:23 PM (IST)
ਨਿਸ਼ਾਨ ਸਿੰਘ ਰੰਧਾਵਾ, ਪੰਜਾਬੀ ਜਾਗਰਣ, ਧਿਆਨਪੁਰ : ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਡੁੱਲਟ ਦੇ ਇੱਕ ਕਿਸਾਨ ਵੱਲੋਂ ਕਰਜ਼ੇ ਤੋਂ ਦੁਖੀ ਹੋਕੇ ਆਤਮ ਹੱਤਿਆ ਕੀਤੇ ਜਾਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਣੀਏ-ਕੇ-ਬਾਂਗਰ ਦੇ ਐੱਸਆਈ ਨਰਜੀਤ ਸਿੰਘ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ’ਚ ਵੱਸਣ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਡੁੱਲਟ ਨੇ ਲਿਖਵਾਇਆ ਹੈ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸਦੇ ਭਰਾ ਸੁਲੱਖਣ ਸਿੰਘ ਨੇ ਆਪਣੀ ਜ਼ਮੀਨ ਉੱਪਰ ਲਿਮਟ ਬਣਾਈ ਹੋਈ ਸੀ ਅਤੇ ਹੋਰ ਵੀ ਕਾਫੀ ਕਰਜ਼ਾ ਲਿਆ ਹੋਇਆ ਸੀ, ਜਿਸ ਕਰਕੇ ਇਹ ਕਰਜ਼ੇ ਦੇ ਚਲਦਿਆਂ ਪ੍ਰੇਸ਼ਾਨ ਰਹਿੰਦਾ ਸੀ।
ਉਕਤ ਬਿਆਨਕਰਤਾ ਮੁਤਾਬਕ ਬੀਤੀ 10 ਅਕਤੂਬਰ ਨੂੰ ਸਵੇਰੇ ਸੁਲੱਖਣ ਸਿੰਘ ਘਰੋਂ ਬਿਨਾਂ ਦੱਸੇ ਕਿਧਰੇ ਚਲਾ ਗਿਆ, ਜਿਸ ਦੀ ਉਨ੍ਹਾਂ ਵੱਲੋਂ ਕਾਫੀ ਭਾਲ ਕੀਤੀ ਗਈ ਤਾਂ ਸ਼ਾਮ ਸਮੇਂ ਪਤਾ ਲੱਗਾ ਕਿ ਮੇਰੇ ਉਕਤ ਭਰਾ ਨੇ ਪਿੰਡ ਦੀਆਂ ਸ਼ਮਮਾਨਘਾਟ ਵਿਚ ਆਤਮ ਹੱਤਿਆ ਕਰ ਲਈ ਹੈ ਅਤੇ ਅਜਿਹਾ ਉਕਤ ਨੇ ਤੰਗੀ ਅਤੇ ਕਰਜ਼ੇ ਤੋਂ ਦੁਖੀ ਹੋ ਕੇ ਕੀਤਾ ਹੈ। ਉਕਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਵੱਸਣ ਸਿੰਘ ਦੇ ਬਿਆਨ ’ਤੇ ਉਪਰੋਕਤ ਥਾਣੇ ਵਿਚ 194 ਬੀਐੱਨਐੱਸਐੱਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।