ਨਗਰ ਨਿਗਮ ਦੇ ਸਾਬਕਾ ਮੇਅਰ ਦੇ ਕੁੜਮ ਅਤੇ ਕਾਂਗਰਸ ਦੇ ਸਾਬਕਾ ਕੌਂਸਲਰ ਹਰਨੇਕ ਸਿੰਘ ਨੇਕੀ ਜੋ ਇਸ ਸਮੇਂ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 26 ਤੋਂ ਆਜ਼ਾਦ ਚੋਣ ਲੜ ਰਿਹਾ ਹੈ, ਖਿ਼ਲਾਫ਼ ਥਾਣਾ ਸਿਟੀ ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ ਪਿਲਾਉਣ ਦਾ ਮਾਮਲਾ ਦਰਜ ਕੀਤਾ ਹੈ। ਉੱਥੇ ਕਮਰੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਐੱਸਜੀਪੀਸੀ ਨੂੰ ਬੁਲਵਾ ਕੇ ਸਤਿਕਾਰ ਨਾਲ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜਾਸ, ਬਟਾਲਾ : ਨਗਰ ਨਿਗਮ ਦੇ ਸਾਬਕਾ ਮੇਅਰ ਦੇ ਕੁੜਮ ਅਤੇ ਕਾਂਗਰਸ ਦੇ ਸਾਬਕਾ ਕੌਂਸਲਰ ਹਰਨੇਕ ਸਿੰਘ ਨੇਕੀ ਜੋ ਇਸ ਸਮੇਂ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 26 ਤੋਂ ਆਜ਼ਾਦ ਚੋਣ ਲੜ ਰਿਹਾ ਹੈ, ਖਿ਼ਲਾਫ਼ ਥਾਣਾ ਸਿਟੀ ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ ਪਿਲਾਉਣ ਦਾ ਮਾਮਲਾ ਦਰਜ ਕੀਤਾ ਹੈ। ਉੱਥੇ ਕਮਰੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਐੱਸਜੀਪੀਸੀ ਨੂੰ ਬੁਲਵਾ ਕੇ ਸਤਿਕਾਰ ਨਾਲ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਵੱਖ-ਵੱਖ ਸਿੱਖ ਸੰਗਠਨਾਂ ਦੇ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਨਤੀਜੇ ਵਜੋਂ, ਪੁਲਿਸ ਨੇ ਸੱਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ।
ਡੀਐਸਪੀ (ਸਿਟੀ) ਸੁਖਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਨੇਕ ਸਿੰਘ ਉਰਫ਼ ਨੇਕੀ ਜੋ ਵਾਰਡ ਨੰਬਰ 26 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ, ਇਸ ਦੇ ਰਿਸ਼ਤੇਦਾਰ ਦਾ ਕਾਜੀ ਮੁਹੱਲੇ ਵਿੱਚ ਮਕਾਨ ਹੈ। ਜਿਸਦੀ ਦੇਖਭਾਲ ਹਰਨੇਕ ਸਿੰਘ ਕਰਦਾ ਹੈ। ਜਿਸ ਵਿੱਚ ਘਰ ਦੇ ਇੱਕ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ, ਜਦੋਂਕਿ ਦੂਜੇ ਕਮਰੇ ਵਿੱਚ ਵੋਟਰਾਂ ਨੂੰ ਸ਼ਰਾਬ ਦਾ ਲਾਲਚ ਦੇ ਕੇ ਵੋਟ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਇੱਕ ਕਮਰੇ ਵਿੱਚ ਬੈਠੇ ਕੁਝ ਵਿਅਕਤੀ ਸ਼ਰਾਬ ਪੀਂਦੇ ਹੋਏ ਪਾਏ। ਇਨ੍ਹਾਂ ਵਿੱਚ ਕੁਲਵੰਤ ਰਾਜ, ਸੁਖਦੇਵ ਰਾਜ ਪੁੱਤਰ ਹੰਸ ਰਾਜ ਵਾਸੀ ਠਠਿਆਰੀ ਗੇਟ, ਬਾਊ ਰਾਮ ਪੁੱਤਰ ਬੇਲੀ ਰਾਮ, ਅਜੀਤ ਲਾਲ ਪੁੱਤਰ ਦੌਲਤ ਰਾਮ, ਮੰਗਤ ਰਾਮ ਪੁੱਤਰ ਲਛਮਣ ਸਿੰਘ ਅਤੇ ਰਾਮ ਲਾਲ ਪੁੱਤਰ ਬੇਲੀ ਰਾਮ ਸ਼ਾਮਲ ਸਨ। ਪੁਲਿਸ ਟੀਮ ਨੇ ਜਦੋਂ ਘਰ ਦੇ ਦੂਜੇ ਕਮਰੇ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਬਿ ਦਾ ਸਰੂਪ ਪਾਇਆ ਗਿਆ। ਜਦੋਂਕਿ ਸਾਹਮਣੇ ਬਣੀ ਰਸੋਈ ਵਿੱਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।
ਪੁਲਿਸ ਟੀਮ ਨੇ ਬਰਾਮਦ ਸ਼ਰਾਬ ਬਾਰੇ ਜਦੋਂ ਕੁਲਵੰਤ ਰਾਜ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਬਰਾਮਦ ਕੀਤੀ ਗਈ ਸ਼ਰਾਬ ਹਰਨੇਕ ਸਿੰਘ ਨੇਕੀ ਵੱਲੋਂ ਵੋਟਰਾਂ ਨੂੰ ਪਿਲਾਉਣ ਲਈ ਰੱਖੀ ਸੀ। ਇਸ ਤੋਂ ਬਾਅਦ ਪੁਲਿਸ ਨੇ ਹਰਨੇਕ ਸਿੰਘ 'ਨੇਕੀ' ਸਮੇਤ ਉਕਤ ਸਾਰੇ ਮੁਲਜ਼ਮਾਂ ਖਿ਼ਲਾਫ਼ ਮਾਮਲਾ ਦਰਜ ਕਰ ਕੇ ਛੇ ਮੁਲਾਜ਼ਮਾਂ ਨੂੱ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂਕਿ ਇੱਕ ਮੁਲਜ਼ਮ ਹਰਨੇਕ ਸਿੰਘ ਫ਼ਰਾਰ ਹੈ।
ਡੀਐਸਪੀ ਸਿਟੀ ਸੁਖਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਕਿ ਘਰ ਦੇ ਇੱਕ ਕਮਰੇ ਵਿੱਚ ਮੌਜੂਦ ਸੀ, ਨੂੰ ਸਤਿਕਾਰ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ।