ਉਹਨਾਂ ਦੱਸਿਆ ਕਿ ਪਿਛਲੀ ਦੀਵਾਲੀ ਨੂੰ ਇੰਗਲੈਂਡ ਜਾਣ ਸਮੇਂ ਉਸਦੀ ਰਸਤੇ 'ਚ ਅਚਾਨਕ ਹਾਲਤ ਵਿਗੜ ਗਈ ਅਤੇ ਦਿਲ ਦੇ ਦੌਰੇ ਨਾਲ ਉਸਦੀ ਮੌਤ ਹੋ ਗਈ ਸੀ। ਅਮਰੀਕ ਸਿੰਘ ਨੇ ਦੱਸਿਆ ਕਿ ਆਪਣੇ ਭਰਾ ਬਲਦੇਵ ਸਿੰਘ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਉਸ ਨੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਪਾਲ ਸਿੰਘ ਅਤੇ ਲੁਧਿਆਣੇ ਦੀ ਇੱਕ ਵਕੀਲ ਯਤਨ ਕੀਤੇ ਸਨ ਅਤੇ ਇਕ ਸਾਲ ਸੱਤ ਦਿਨ ਬਾਅਦ ਦੇ ਭਰਾ ਦੀ ਦੇਹ ਪਿੰਡ ਪਹੁੰਚ ਸਕੀ ਹੈ।

ਸੁਖਦੇਵ ਸਿੰਘ* ਪੰਜਾਬੀ ਜਾਗਰਣ, ਬਟਾਲਾ : ਪਰਿਵਾਰ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਸਜਾ ਕੇ ਵਿਦੇਸ਼ ਗਏ ਇੱਕ ਵਿਅਕਤੀ ਦੀ ਪਿਛਲੇ ਸਾਲ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਇੱਕ ਸਾਲ ਸੱਤ ਦਿਨ ਬਾਅਦ ਪਿੰਡ ਪੁੱਜੀ ਹੈ। ਮ੍ਰਿਤਕ ਬਲਦੇਵ ਸਿੰਘ ਦੀ ਲਾਸ਼ ਪਿੰਡ ਪੁੱਜਣ 'ਤੇ ਮਾਹੌਲ ਅਤ ਗਮਗੀਨ ਹੋ ਗਿਆ ਅਤੇ ਨਮ ਅੱਖਾਂ ਦੇ ਨਾਲ ਉਸਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਅਮਰੀਕ ਸਿੰਘ ਫਿਰ ਅੱਛਰ ਸਿੰਘ ਵਾਸੀ ਅਲੀਵਾਲ ਬਾਜਪੁਰ ਕਲੋਨੀ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸਦਾ ਛੋਟਾ ਭਰਾ ਬਲਦੇਵ ਸਿੰਘ ਪਰਿਵਾਰ ਦੇ ਚੰਗੇ ਭਵਿੱਖ ਲਈ ਇਟਲੀ ਗਿਆ ਸੀ ਅਤੇ ਸੱਤ ਮਹੀਨਿਆਂ ਬਾਅਦ ਉਹ ਇਟਲੀ ਤੋਂ ਸਪੇਨ ਚਲਾ ਗਿਆ ਸੀ। ਉਹਨਾਂ ਦੱਸਿਆ ਕਿ ਸਪੇਨ ਉਹ ਕੰਮ ਕਾਰ ਕਰਨ ਲੱਗ ਪਿਆ ਸੀ ਪਰ ਉਥੋਂ ਹੀ ਕੁਝ ਹੋਰ ਸੰਗੀ ਸਾਥੀਆਂ ਨਾਲ ਇੰਗਲੈਂਡ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਉਹਨਾਂ ਦੱਸਿਆ ਕਿ ਪਿਛਲੀ ਦੀਵਾਲੀ ਨੂੰ ਇੰਗਲੈਂਡ ਜਾਣ ਸਮੇਂ ਉਸਦੀ ਰਸਤੇ 'ਚ ਅਚਾਨਕ ਹਾਲਤ ਵਿਗੜ ਗਈ ਅਤੇ ਦਿਲ ਦੇ ਦੌਰੇ ਨਾਲ ਉਸਦੀ ਮੌਤ ਹੋ ਗਈ ਸੀ। ਅਮਰੀਕ ਸਿੰਘ ਨੇ ਦੱਸਿਆ ਕਿ ਆਪਣੇ ਭਰਾ ਬਲਦੇਵ ਸਿੰਘ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਉਸ ਨੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਪਾਲ ਸਿੰਘ ਅਤੇ ਲੁਧਿਆਣੇ ਦੀ ਇੱਕ ਵਕੀਲ ਯਤਨ ਕੀਤੇ ਸਨ ਅਤੇ ਇਕ ਸਾਲ ਸੱਤ ਦਿਨ ਬਾਅਦ ਦੇ ਭਰਾ ਦੀ ਦੇਹ ਪਿੰਡ ਪਹੁੰਚ ਸਕੀ ਹੈ।
 
ਅਮਰੀਕ ਸਿੰਘ ਨੇ ਦੱਸਿਆ ਕਿ ਭਾਵੇਂ ਆਪਣੇ ਭਰਾ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਉਸਨੂੰ ਇੱਕ ਸਾਲ ਲੱਗ ਗਿਆ ਪਰ ਅੱਜ ਉਸਦਾ ਅੰਤਿਮ ਸੰਸਕਾਰ ਕਰ ਕੇ ਮਨ ਨੂੰ ਸ਼ਾਂਤੀ ਮਿਲੀ ਹੈ। ਬਲਦੇਵ ਸਿੰਘ ਦੀ ਦੇਹ ਜਦ ਪਿੰਡ ਪੁੱਜੀ ਤਾਂ ਪਿੰਡ 'ਚ ਮਾਹੌਲ ਗਮਗੀਨ ਹੋ ਗਿਆ। ਚਿਤਾ ਨੂੰ ਅੱਗ ਉਸਦੇ ਪੁੱਤਰ ਨੇ ਦਿਖਾਈ। ਇੱਥੇ ਇਹ ਦੱਸਣਯੋਗ ਹੈ ਕਿ ਬਲਦੇਵ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪਰਿਵਾਰਿਕ ਮੈਂਬਰਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਕੋਟਲਾ ਬਾਮਾ ਅਤੇ ਆਸ ਪਾਸ ਦੇ ਪੰਚਾਂ ਸਰਪੰਚਾਂ ਨੇ ਦੁੱਖ ਸਾਂਝਾ ਕੀਤਾ ਹੈ।