Batala Nagar Nigam Elections 2026 : ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ, ਦੇਰ ਸ਼ਾਮ ਡੀਆਈਜੀ ਬਾਰਡਰ ਰੇਂਜ ਤੇ ਐੱਸਐੱਸਪੀ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਵਿਧਾਨ ਸਭਾ ਹਲਕਾ ਬਟਾਲਾ ਵਿਖੇ ਬੀਤੇ ਦਿਨੀਂ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਬਟਾਲਾ ਦੀ ਬੇਰਿੰਗ ਕਾਲਜ ਵਿਖੇ ਬਣਾਏ ਗਏ ਸਟਰੌਂਗ ਰੂਮ ਜਿੱਥੇ ਉਮੀਦਵਾਰਾਂ ਦੀ ਕਿਸਮਤ ਬਕਸਿਆਂ ਵਿੱਚ ਬੈਲਟ ਪੇਪਰ ਦੇ ਰੂਪ ਵਿੱਚ ਬੰਦ ਹੈ, ਵਿਖੇ ਕੀਤੇ ਗਏ ਕਰੜੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਦੇਰ ਸ਼ਾਮ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸੰਦੀਪ ਗੋਇਲ ਵਿਸ਼ੇਸ਼ ਤੌਰ 'ਤੇ ਪਹੁੰਚੇ।
Publish Date: Thu, 28 May 2026 09:09 PM (IST)
Updated Date: Thu, 28 May 2026 09:13 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਵਿਧਾਨ ਸਭਾ ਹਲਕਾ ਬਟਾਲਾ ਵਿਖੇ ਬੀਤੇ ਦਿਨੀਂ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਬਟਾਲਾ ਦੀ ਬੇਰਿੰਗ ਕਾਲਜ ਵਿਖੇ ਬਣਾਏ ਗਏ ਸਟਰੌਂਗ ਰੂਮ ਜਿੱਥੇ ਉਮੀਦਵਾਰਾਂ ਦੀ ਕਿਸਮਤ ਬਕਸਿਆਂ ਵਿੱਚ ਬੈਲਟ ਪੇਪਰ ਦੇ ਰੂਪ ਵਿੱਚ ਬੰਦ ਹੈ, ਵਿਖੇ ਕੀਤੇ ਗਏ ਕਰੜੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਦੇਰ ਸ਼ਾਮ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸੰਦੀਪ ਗੋਇਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਦਕਿ ਇਸ ਮੌਕੇ ਉਹਨਾਂ ਨਾਲ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਵੀ ਪੁਲਿਸ ਫੋਰਸ ਸਮੇਤ ਮੌਜੂਦ ਰਹੇ।
ਇਸ ਮੌਕੇ ਬੇਰਿੰਗ ਕਾਲਜ ਵਿਖੇ ਡੀਆਈਜੀ ਗੋਇਲ ਵੱਲੋਂ ਬਣਾਏ ਗਏ ਸਟਰੋਂਗ ਰੂਮਾਂ ਦੇ ਬਾਹਰ ਤਾਇਨਤ ਕੀਤੇ ਗਏ ਕਰਮਚਾਰੀਆਂ ਨਾਲ ਜਿੱਥੇ ਗੱਲਬਾਤ ਕੀਤੀ ਗਈ, ਉੱਥੇ ਨਾਲ ਹੀ ਸੁਰੱਖਿਆ ਪ੍ਰਬੰਧਾਂ ਤੇ ਆਪਣੀ ਤਸੱਲੀ ਪ੍ਰਗਟਾਈ। ਉਹਨਾਂ ਕਿਹਾ ਕਿ ਅੱਜ 29 ਮਈ ਵਾਲੇ ਦਿਨ ਵੋਟਾਂ ਦੀ ਗਿਣਤੀ ਪੂਰੇ ਅਮਨ ਅਮਾਨ ਅਤੇ ਸੁਰੱਖਿਆ ਪ੍ਰਬੰਧਾਂ ਦੇ ਹੇਠ ਸੰਪਨ ਕਰਵਾਈ ਜਾਵੇਗੀ, ਜਿਸ ਲਈ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਜੋ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਬਟਾਲਾ ਵਿੱਚ ਨਗਰ ਨਿਗਮ ਚੋਣਾਂ ਅਮਨ ਮਾਨ ਨਾਲ ਸੰਪੰਨ ਕਰਵਾਉਣ ਵਿੱਚ ਐਸਐਸਪੀ ਸਮੇਤ ਸਮੁੱਚੀ ਬਟਾਲਾ ਪੁਲਿਸ ਦਾ ਅਹਿਮ ਰੋਲ ਰਿਹਾ ਹੈ ਅਤੇ ਅੱਜ 29 ਮਈ ਨੂੰ ਹੋਣ ਵਾਲੀ ਮੱਤਗਣਨਾ ਵੀ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਵੇਗੀ। ਇਸ ਮੌਕੇ ਉਹਨਾਂ ਨਾਲ ਐਸਪੀ ਅਤੇ ਡੀਐਸਪੀ ਰੈਂਕ ਦੇ ਅਧਿਕਾਰੀ ਵੀ ਮੌਜੂਦ ਸਨ।