ਮਨਕੀਰਤ ਔਲਖ ਨੇ ਕਿਹਾ ਕਿ ਉਹ ਦਿਲੋਂ ਜਾਣ ਫਿਲਮੀ ਇੰਡਸਟਰੀ ਦੇ ਲੋਕਾਂ ਅਤੇ ਹੋਰ ਆਪਣੇ ਕਾਰੋਬਾਰ ਸਹਿਯੋਗੀਆਂ ਦੇ ਨਾਲ 100 ਟਰੈਕਟਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦੇਣ ਲਈ ਯਤਨ ਕਰੇਗਾ ਅਤੇ ਇਸੇ ਲੜੀ ਤਹਿਤ ਅੱਜ 10 ਟਰੈਕਟਰ ਕਿਸਾਨਾਂ ਨੂੰ ਦੇਣ ਲਈ ਗਲੋਬਲ ਸਿਖਸ ਸੰਸਥਾ ਦੇ ਵਲੰਟੀਅਰ ਨੂੰ ਸੌਂਪੇ ਗਏ ਹਨ।
ਸੁਖਦੇਵ ਸਿੰਘ/ਸਤਪਾਲ ਜਖ਼ਮੀ, ਪੰਜਾਬੀ ਜਾਗਰਣ, ਬਟਾਲਾ /ਡੇਰਾ ਬਾਬਾ ਨਾਨਕ : ਕਸਬਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ’ਚ 12 ਦਿਨ ਪਹਿਲਾਂ ਆਏ ਹੜ੍ਹ ਨਾਲ ਜਿੱਥੇ ਕਿਸਾਨੀ ਵਰਗ ਦਾ ਲੱਕ ਟੁੱਟਿਆ ਹੈ, ਉੱਥੇ ਗਰੀਬ ਮਜ਼ਦੂਰ ਵਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੜ੍ਹ ਪੀੜਤ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮਾਜ ਸੇਵੀਆਂ ਤੋਂ ਇਲਾਵਾ ਮੰਨੇ ਪਰਮੰਨੇ ਫਿਲਮੀ ਕਲਾਕਾਰ ਅਤੇ ਗਾਇਕ ਵੀ ਅੱਗੇ ਆਏ ਹਨ।
ਪੰਜਾਬੀ ਗਾਇਕ ਤੇ ਪੰਜਾਬੀ ਫਿਲਮੀ ਕਲਾਕਾਰ ਮਨਕੀਰਤ ਔਲਖ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੇ ਸਹਿਯੋਗੀਆਂ ਦੇ ਨਾਲ ਅੱਗੇ ਆਇਆ ਹੈ। ਇੱਥੇ ਦੱਸਣ ਯੋਗ ਹੈ ਕਿ ਹੜ੍ਹ ਆਉਣ ਤੋਂ ਕੁਝ ਦਿਨ ਬਾਅਦ ਹੀ ਗਾਇਕ ਤੇ ਫਿਲਮੀ ਕਲਾਕਾਰ ਮਨਕੀਰਤ ਔਲਖ ਨੇ ਆਪਣੇ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦਿਆਂ ਕਿਸਾਨਾਂ ਤੇ ਲੋਕਾਂ ਦੀ ਮਦਦ ਲਈ ਵੱਧ ਤੋਂ ਵੱਧ ਮਦਦ ਦੇਣ ਦਾ ਜ਼ਿਕਰ ਕੀਤਾ ਸੀ।
ਐਤਵਾਰ ਨੂੰ ਮਨਕੀਰਤ ਔਲਖ ਨੇ ਆਪਣੇ ਸਹਿਯੋਗੀਆਂ ਦੇ ਨਾਲ ਹੜ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਪ੍ਰੀਤ ਕੰਪਨੀ ਦੇ 10 ਟਰੈਕਟਰ ਗਲੋਬਲ ਸਿੱਖਸ ਸੰਸਥਾ ਨੂੰ ਸੌਂਪੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਕੀਰਤ ਔਲਖ ਨੇ ਕਿਹਾ ਕਿ ਉਹ ਦਿਲੋਂ ਜਾਣ ਫਿਲਮੀ ਇੰਡਸਟਰੀ ਦੇ ਲੋਕਾਂ ਅਤੇ ਹੋਰ ਆਪਣੇ ਕਾਰੋਬਾਰ ਸਹਿਯੋਗੀਆਂ ਦੇ ਨਾਲ 100 ਟਰੈਕਟਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦੇਣ ਲਈ ਯਤਨ ਕਰੇਗਾ ਅਤੇ ਇਸੇ ਲੜੀ ਤਹਿਤ ਅੱਜ 10 ਟਰੈਕਟਰ ਕਿਸਾਨਾਂ ਨੂੰ ਦੇਣ ਲਈ ਗਲੋਬਲ ਸਿਖਸ ਸੰਸਥਾ ਦੇ ਵਲੰਟੀਅਰ ਨੂੰ ਸੌਂਪੇ ਗਏ ਹਨ। ਉਹਨਾਂ ਦੱਸਿਆ ਕਿ ਗਲੋਬਲ ਸਿਕਸ ਸੰਸਥਾ ਵੱਲੋਂ ਲੋੜਵੰਦ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕਿਸਾਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਅਤੇ ਉਹ ਇਹ ਟਰੈਕਟਰ ਉਹਨਾਂ ਕਿਸਾਨਾਂ ਨੂੰ ਸੌਂਪਣਗੇ, ਜਿਨ੍ਹਾਂ ਦਾ ਇਸ ਹੜ੍ਹ ਦੇ ਨਾਲ ਨੁਕਸਾਨ ਹੋਇਆ। ਇਸੇ ਤਰ੍ਹਾਂ ਹੀ ਬਾਲੀਵੁੱਡ ਕਲਾਕਾਰ ਦਲਜੀਤ ਦੋਸਾਂਝ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ ਥਾਵਾਂ ’ਤੇ ਪਏ ਪਾੜ ਨੂੰ ਪੂਰਾ ਕਰਨ ਲਈ 400 ਟਿੱਪਰ ਰੇਤ ਬਜਰੀ ਮਿੱਟੀ ਤੇ ਹੋਰ ਸਮੱਗਰੀ ਦਾ ਪ੍ਰਬੰਧ ਕੀਤਾ ਗਿਆ ਹੈ। ਦਲਜੀਤ ਦੋਸਾਂਝ ਵੱਲੋਂ ਵੀ ਗਲੋਬਲ ਸਿਖਸ ਸੰਸਥਾ ਦੇ ਨਾਲ ਮਿਲ ਕੇ ਤੁਸੀਂ ਬਣ ਚ ਪਏ ਪਾੜ ਪੂਰੇ ਜਾਣਗੇ।