Batala Crime : ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਆਗੂ ਰਮੇਸ਼ ਨਈਅਰ 'ਤੇ ਜਾਨਲੇਵਾ ਹਮਲਾ
ਰਮੇਸ਼ ਨਈਅਰ ਦੇ ਪੁੱਤਰ ਕਪਿਲ ਨਈਅਰ ਨੇ ਦੱਸਿਆ ਕਿ ਉਹਨਾਂ ਦਾ ਪਿਤਾ ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਹੈ ਅਤੇ ਸ਼ਨਿਚਰਵਾਰ ਦੀ ਰਾਤ ਕਰੀਬ 9 ਵਜੇ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਆ ਰਹੇ ਸਨ ਕਿ ਭੰਡਾਰੀ ਮਹੱਲਾ ਨਜਦੀਕ ਦੋ ਨੌਜਵਾਨਾਂ ਨੇ ਉਹਨਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ।
Publish Date: Sat, 01 Nov 2025 09:54 PM (IST)
Updated Date: Sat, 01 Nov 2025 09:57 PM (IST)
ਸੁਖਦੇਵ ਸਿੰਘ* ਪੰਜਾਬੀ ਜਾਗਰਣ, ਬਟਾਲਾ : ਸ਼ਨਿਚਰਵਾਰ ਦੀ ਰਾਤ ਨੂੰ ਬਟਾਲਾ ਦੇ ਭੰਡਾਰੀ ਮੁਹੱਲਾ ਵਿਖੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਨਈਅਰ 'ਤੇ ਦੋ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ । ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
  
 ਵਾਇਰਲ ਵੀਡੀਓ ਚ ਇੱਕ ਨੌਜਵਾਨ ਕੋਲ ਦਾਤਰ ਦਿਖਾਈ ਦੇ ਰਿਹਾ ਜਦਕਿ ਦੂਜਾ ਨੌਜਵਾਨ ਕਿਸੇ ਵਸਤੂ ਦੇ ਨਾਲ ਸ਼ਿਵ ਸੈਨਾ ਆਗੂ ਤੇ ਹਮਲਾ ਕਰਦਾ ਦਿਖਾਈ ਦਿੱਤਾ ਹੈ। ਸ਼ਿਵ ਸੈਨਾ ਆਗੂ ਰਮੇਸ਼ ਨਈਅਰ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਾਇਆ ਗਿਆ ਹੈ। 
   
 
ਥਾਣਾ ਸਿਟੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮੇਸ਼ ਨਈਅਰ ਦੇ ਪੁੱਤਰ ਕਪਿਲ ਨਈਅਰ ਨੇ ਦੱਸਿਆ ਕਿ ਉਹਨਾਂ ਦਾ ਪਿਤਾ ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਹੈ ਅਤੇ ਸ਼ਨਿਚਰਵਾਰ ਦੀ ਰਾਤ ਕਰੀਬ 9 ਵਜੇ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਆ ਰਹੇ ਸਨ ਕਿ ਭੰਡਾਰੀ ਮਹੱਲਾ ਨਜਦੀਕ ਦੋ ਨੌਜਵਾਨਾਂ ਨੇ ਉਹਨਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। 
   
 
 
ਉਹਨਾਂ ਦੱਸਿਆ ਕਿ ਇੱਕ ਨੌਜਵਾਨ ਕੋਲ ਤੇਜ਼ਧਾਰ ਹਥਿਆਰ ਸੀ । ਉਹਨਾਂ ਦੱਸਿਆ ਕਿ ਜੇਕਰ ਲੋਕ ਉਨਾਂ ਦੇ ਪਿਤਾ ਨੂੰ ਹਮਲਾਵਰਾਂ ਤੋਂ ਨਾ ਬਚਾਉਂਦੇ ਤਾਂ ਵੱਡਾ ਭਾਣਾ ਵਾਪਰ ਜਾਣਾ ਸੀ। ਉਹਨਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਥਾਣਾ ਸਿਟੀ ਦੀ ਪੁਲਿਸ ਨੂੰ ਦਰਜ ਕਰਾ ਦਿੱਤੀ ਹੈ ਅਤੇ ਉਹ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹਨ।  
 
 
ਉਧਰ ਥਾਣਾ ਸਿਟੀ ਦੀ ਪੁਲਿਸ ਨੇ ਉਕਤ ਮਾਮਲੇ ਦੇ ਸੰਬੰਧ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਘਟਨਾ ਦੀ ਵੀਡੀਓ ਵਾਇਰਲ ਹੁੰਦੀਆਂ ਹੀ ਸ਼ਿਵ ਸੈਨਾ ਵਰਕਰ ਹਸਪਤਾਲ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਰਮੇਸ਼ ਨਈਅਰ 'ਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਚ ਨਿੰਦਾ ਕੀਤੀ ਹੈ।