Batala Breaking : ਰੈਡੀਮੇਡ ਸ਼ੋਰੂਮ 'ਤੇ ਫਾਇਰਿੰਗ, ਮਾਲਕ ਗੰਭੀਰ ਜ਼ਖ਼ਮੀ
ਸ਼ਰ੍ਹੇਆਮ ਕਸਬਾ ਘੁਮਾਣ ਦੇ ਬਾਜ਼ਾਰ ਵਿੱਚ ਜੰਬਾ ਕੁਲੈਕਸ਼ਨ ਰੈਡੀਮੇਡ ਕੱਪੜੇ ਦੇ ਸ਼ੋਰੂਮ ਦੇ ਮਾਲਕ ਅਤੇ ਪੰਚਾਇਤ ਮੈਂਬਰ ਗੁਰਜੀਤ ਸਿੰਘ ਜੰਬਾ ਘੁਮਾਣ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਗੋਲ਼ੀਆਂ ਚਲਾ ਦਿੱਤੀਆਂ ਹਨ।
Publish Date: Wed, 15 Oct 2025 08:10 PM (IST)
Updated Date: Wed, 15 Oct 2025 08:13 PM (IST)
ਰਣਜੀਤ ਬਾਵਾ, ਪੰਜਾਬੀ ਜਾਗਰਣ, ਘੁਮਾਣ : ਸ਼ਰ੍ਹੇਆਮ ਕਸਬਾ ਘੁਮਾਣ ਦੇ ਬਾਜ਼ਾਰ ਵਿੱਚ ਜੰਬਾ ਕੁਲੈਕਸ਼ਨ ਰੈਡੀਮੇਡ ਕੱਪੜੇ ਦੇ ਸ਼ੋਰੂਮ ਦੇ ਮਾਲਕ ਅਤੇ ਪੰਚਾਇਤ ਮੈਂਬਰ ਗੁਰਜੀਤ ਸਿੰਘ ਜੰਬਾ ਘੁਮਾਣ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਗੋਲ਼ੀਆਂ ਚਲਾ ਦਿੱਤੀਆਂ ਹਨ। ਇਸ ਗੋਲ਼ੀ ਕਾਂਡ 'ਚ ਸ਼ੋਰੂਮ ਮਾਲਕ ਗੁਰਜੀਤ ਸਿੰਘ ਜੰਬਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਥਾਣਾ ਘੁਮਾਣ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।