ਮਿਊਂਸੀਪਲ ਚੋਣਾਂ ਲਈ ਬਸਪਾ ਨੇ ਭਰੇ ਨਾਮਜ਼ਦਗੀ ਪੱਤਰ
ਮਿਊਂਸੀਪਲ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਨੇ ਭਰੇ ਨਾਮਜ਼ਦਗੀ ਪੱਤਰ
Publish Date: Sat, 16 May 2026 05:41 PM (IST)
Updated Date: Sun, 17 May 2026 04:06 AM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ: ਬਹੁਜਨ ਸਮਾਜ ਪਾਰਟੀ (ਬੀਐਸਪੀ) ਵੱਲੋਂ ਆਉਣ ਵਾਲੀਆਂ ਮਿਊਂਸੀਪਲ ਚੋਣਾਂ ਲਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੁਰਿੰਦਰ ਚੌਧਰੀ, ਹਲਕਾ ਪ੍ਰਧਾਨ ਕਸਤੂਰੀ ਲਾਲ, ਸਿਟੀ ਪ੍ਰਧਾਨ ਬਿਸ਼ਨ ਸਿੰਘ, ਸੀਨੀਅਰ ਆਗੂ ਮੇਜਰ ਸੋਮਨਾਥ, ਹਲਕਾ ਕਾਦੀਆਂ ਸਕੱਤਰ ਜਲੰਧਰ ਭਗਤ ਤੇ ਹੋਰ ਸਾਥੀਆਂ ਵੱਲੋਂ ਐਸ.ਡੀ.ਓ. ਚਮਨ ਲਾਲ, ਸੁੱਚਾ ਸਿੰਘ ਭਸਮਵਾਲ ਅਤੇ ਹੋਰ ਆਗੂਆਂ ਨਾਲ ਵਾਰਡ ਨੰਬਰ 1 ਤੋਂ ਵੰਦਨਾ ਖੋਸਲਾ ਅਤੇ ਵਾਰਡ ਨੰਬਰ 13 ਤੋਂ ਰਾਜ ਕੁਮਾਰ ਦੇ ਨਾਮਜ਼ਦਗੀ ਪੱਤਰ ਭਰੇ ਗਏ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਦਿਨ-ਰਾਤ ਇੱਕ ਮੁੱਠ ਹੋ ਕੇ ਕੰਮ ਕਰਨ ਦਾ ਵਾਅਦਾ ਕੀਤਾ। ਵਰਕਰਾਂ ਨੇ ਭਰੋਸਾ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਚੋਣ ਮੁਹਿੰਮ ਚਲਾਉਣਗੇ ਅਤੇ ਹਰ ਵੋਟਰ ਤੱਕ ਪਾਰਟੀ ਦਾ ਸੁਨੇਹਾ ਪਹੁੰਚਾਉਣਗੇ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਜਿੱਥੇ ਰਿਵਾਇਤੀ ਪਾਰਟੀਆਂ ਆਪਣੀਆਂ ਨਾਕਾਮੀਆਂ ਲੁਕਾ ਕੇ ਅਤੇ ਝੂਠੇ ਵਾਅਦੇ ਕਰਕੇ ਮੁੜ ਚੋਣਾਂ ਵਿੱਚ ਸ਼ਾਮਲ ਹੋ ਰਹੀਆਂ ਹਨ, ਉੱਥੇ ਬੀਐੱਸਪੀ ਵਾਰਡ ਨੰਬਰ 1 ਅਤੇ ਵਾਰਡ ਨੰਬਰ 13 ਦੇ ਵੋਟਰਾਂ ਨਾਲ ਦਿਨ-ਰਾਤ ਉਨ੍ਹਾਂ ਦੀ ਸੇਵਾ ਵਿੱਚ ਖੜ੍ਹੀ ਹੈ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਧਾਰੀਵਾਲ ਦੇ ਵੋਟਰਾਂ ਦੀ ਸਮੇਂ-ਸਮੇਂ ਤੇ ਮਦਦ ਅਤੇ ਸੇਵਾ ਕਰਨ ਦਾ ਪੂਰਾ ਭਰੋਸਾ ਦਿਵਾਇਆ ਜਾਂਦਾ ਹੈ।