ਪਿੰਡ ਧਵਾਣ ਵਿਖੇ ਬਾਬਾ ਰੋਡੇ ਸ਼ਾਹ ਦਾ ਮੇਲਾ ਸ਼ਰਧਾ ਨਾਲ ਮਨਾਇਆ
ਪਿੰਡ ਧਵਾਣ ਵਿਖੇ ਬਾਬਾ ਰੋਡੇ ਸ਼ਾਹ ਦਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ
Publish Date: Sun, 22 Mar 2026 07:10 PM (IST)
Updated Date: Sun, 22 Mar 2026 07:13 PM (IST)
ਵਿਜੇ ਥਾਪਰ, ਪੰਜਾਬੀ ਜਾਗਰਣ ਬਟਾਲਾ : ਪਿੰਡ ਧਵਾਣ ਵਿਖੇ ਬਾਬਾ ਰੋਡੇ ਸ਼ਾਹ ਦਾ ਮੇਲਾ ਐਤਵਾਰ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸਭ ਤੋਂ ਪਹਿਲਾਂ ਬਾਬਾ ਜੀ ਦੀ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਪਹੁੰਚੀ ਸੰਗਤ ਵੱਲੋਂ ਬਾਬਾ ਜੀ ਦੀ ਦਰਗਾਹ ’ਤੇ ਸ਼ਰਾਬ ਰੂਪੀ ਪ੍ਰਸ਼ਾਦ ਚੜ੍ਹਾਇਆ ਗਿਆ। ਦੁਪਹਿਰ ਸਮੇਂ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਉਚੇਚੇ ਤੌਰ ’ਤੇ ਪਹੁੰਚੀ ਪੰਜਾਬ ਦੀ ਦੋਗਾਣਾ ਜੋੜੀ ਜੀਤ ਕੋਟਲੀ ਤੇ ਪ੍ਰੀਤ ਕੋਟਲੀ ਨੇ ਆਪਣੀ ਹਿੱਟ ਗੀਤਾਂ ਰਾਹੀਂ ਪਹੁੰਚੇ ਦਰਸ਼ਕਾਂ ਦਾ ਮਨੋਰੰਜਨ ਨੇ ਕੀਤਾ ਤੇ ਉਨ੍ਹਾਂ ਨੂੰ ਦੇਰ ਤੱਕ ਕੀਲੀ ਰੱਖਿਆ। ਬਾਬਾ ਰੋਡੇਸ਼ਾਹ ਦੇ ਇਸ ਮੇਲੇ ਦੌਰਾਨ ਸੰਗਤ ’ਚ ਭਾਰੀ ਸ਼ਰਧਾ ਤੇ ਉਤਸਾਹ ਦੇਖਣ ਨੂੰ ਮਿਲਿਆ। ਇਸ ਮੌਕੇ ਹਰਦੀਪ ਸਿੰਘ, ਗਗਨਦੀਪ ਸਿੰਘ, ਜਸਪਾਲ ਸਿੰਘ, ਇਕਬਾਲ ਸਿੰਘ, ਗੁਰਮੀਤ ਸਿੰਘ 108 ਐਂਬੂਲੈਂਸ ਵਾਲੇ, ਹਰਜਿੰਦਰ ਸਿੰਘ, ਸਰਪੰਚ ਤਰਸੇਮ ਸਿੰਘ, ਗੁਰਮੀਤ ਸਿੰਘ ਲਾਡੀ, ਭੁਪਿੰਦਰਪਾਲ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਜਤਿੰਦਰ ਸਿੰਘ ਸਾਬਕਾ ਸਰਪੰਚ ਆਦਿ ਸੇਵਾਦਾਰ ਵੀ ਮੌਜੂਦ ਸਨ।