ਸੁਪਨਪ੍ਰੀਤ ਸਿੰਘ ਨੇ ਪੀਟੀਈ ਵਿੱਚ 78 ਸਕੋਰ ਹਾਸਲ ਕੀਤੇ
ਇੰਟਰਨੈਸ਼ਨਲ ਐਜੂਕੇਸ਼ਨ ਸਰਵਿਸ ਐਂਡ ਕੰਸਲਟੈਂਸੀ ਦੇ ਇੱਕ ਹੋਰ ਵਿਦਿਆਰਥੀ ਨੇ ਪੀਟੀਈ ਵਿੱਚ 78 ਸਕੋਰ ਹਾਸਲ ਕੀਤੇ
Publish Date: Sat, 25 Apr 2026 04:31 PM (IST)
Updated Date: Sun, 26 Apr 2026 04:04 AM (IST)

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਇੰਟਰਨੈਸ਼ਨਲ ਐਜੂਕੇਸ਼ਨ ਸਰਵਿਸ ਐਂਡ ਕੰਸਲਟੈਂਸੀ, ਮੇਹਰ ਚੰਦ ਰੋਡ (ਸਾਹਮਣੇ ਐੱਸਬੀਆਈ ਏਟੀਐੱਮ) ਵਿੱਚ ਪੀਟੀਈ ਕਰ ਰਹੇ ਇੱਕ ਹੋਰ ਵਿਦਿਆਰਥੀ ਨੇ 78 ਸਕੋਰ ਹਾਸਲ ਕੀਤੇ ਹਨ। ਸੈਂਟਰ ਦੀ ਸੰਚਾਲਕ ਇਸ਼ਿਤਾ ਮਹਾਜਨ ਅਤੇ ਅਭਿਨਵ ਮਹਾਜਨ ਨੇ ਦੱਸਿਆ ਕਿ ਸੈਂਟਰ ਦੇ ਵਿਦਿਆਰਥੀ ਸੁਪਨਪ੍ਰੀਤ ਸਿੰਘ ਨੇ 78 ਸਕੋਰ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੀਟੀਈ ਇੱਕ ਕੰਪਿਊਟਰ-ਅਧਾਰਤ ਅੰਗਰੇਜ਼ੀ ਪਰੀਖਿਆ ਹੈ, ਜੋ ਦੁਨੀਆ ਭਰ ਦੇ ਕਈ ਮਾਣਯੋਗ ਯੂਨੀਵਰਸਿਟੀਆਂ ਅਤੇ ਸਰਕਾਰਾਂ ਦੁਆਰਾ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਆਈਈਐੱਲਟੀਐੱਸ ਦੀ ਤੁਲਣਾ ਵਿੱਚ ਪੀਟੀਈ ਵਿੱਚ ਨਤੀਜਾ ਜਲਦੀ ਆਉਂਦਾ ਹੈ ਅਤੇ ਇਹ ਵਧੇਰੇ ਸਟੀਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੀਟੀਈ ਕਰਕੇ ਬੱਚੇ ਵਿਦੇਸ਼ ਜਾਣ ਦਾ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਯੂਨੀਵਰਸਿਟੀਆਂ ’ਚ ਦਾਖਲੇ ਲਈ ਅੰਗਰੇਜ਼ੀ ਦੀ ਯੋਗਤਾ ਦਾ ਪ੍ਰਮਾਣ-ਪੱਤਰ ਲਾਜ਼ਮੀ ਹੈ, ਅਤੇ ਪੀਟੀਈ ਇਸ ਦਿਸ਼ਾ ’ਚ ਇਕ ਸ਼ਕਤੀਸ਼ਾਲੀ ਮਾਧਿਅਮ ਹੈ। ਸੈਂਟਰ ਵਿੱਚ ਪਹਿਲਾਂ ਹੀ ਵਿਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਪੀਟੀਈ ਦੀ ਕੋਚਿੰਗ ਦੇ ਕੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਸਟਾਫ਼ ਬੱਚਿਆਂ ਦੀ ਨਿਯਮਤ ਅਗਵਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਵੱਲੋਂ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਆਫ਼ਰ ਉਪਲੱਬਧ ਕਰਵਾਇਆ ਗਿਆ ਹੈ। ਇਸ ਆਫ਼ਰ ਤਹਿਤ ਸਿਰਫ਼ 2999 ਰੁਪਏ ਵਿੱਚ ਪੀਟੀਈ ਦੀ ਕੋਚਿੰਗ ਲਈ ਸੀਮਤ ਸੀਟਾਂ ਉਪਲਬਧ ਹਨ। ਇਹ ਆਫ਼ਰ ਉਨ੍ਹਾਂ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ ਹੈ ਜੋ ਘੱਟ ਬਜਟ ਵਿੱਚ ਗੁਣਵੱਤਾ ਵਾਲੀ ਕੋਚਿੰਗ ਪ੍ਰਾਪਤ ਕਰਨਾ ਚਾਹੁੰਦੇ ਹਨ। ਮਹਾਜਨ ਨੇ ਦੱਸਿਆ ਕਿ ਪਿਛਲੇ ਅੱਠ ਸਾਲਾਂ ਤੋਂ ਉਹ ਲਗਾਤਾਰ ਬੱਚਿਆਂ ਨੂੰ ਵਿਦੇਸ਼ ਜਾਣ ਵਿੱਚ ਸਹਾਇਤਾ ਕਰ ਰਹੇ ਹਨ। ਇਸ ਦੌਰਾਨ ਸੈਂਕੜੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਦੀ ਯੂਨੀਵਰਸਿਟੀ ਦਿਵਾਈ ਜਾ ਚੁੱਕੀ ਹੈ।