ਅਮਿਤ ਮਿੱਠੂ ਦਾ ਮਾਂ ਵੈਸ਼ਨੋ ਰਾਮ ਡਰਾਮੈਟਿਕ ਕਲੱਬ ਵੱਲੋਂ ਸਨਮਾਨਿਤ
ਅਮਿਤ ਮਿੱਠੂ ਦਾ ਮਾਂ ਵੈਸ਼ਨੋ ਰਾਮ ਡਰਾਮੈਟਿਕ ਕਲੱਬ ਵੱਲੋਂ ਸਨਮਾਨਿਤ
Publish Date: Sat, 27 Sep 2025 05:32 PM (IST)
Updated Date: Sun, 28 Sep 2025 04:03 AM (IST)
ਨਰਿੰਦਰ ਨਿੰਦੀ, ਪੰਜਾਬੀ ਜਾਗਰਣ, ਪਠਾਨਕੋਟ : ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ ਅਤੇ ਜ਼ਿਲ੍ਹਾ ਉਪ ਪ੍ਰਧਾਨ (ਬੌਧਿਕ ਵਿੰਗ) ਅਮਿਤ ਮਿੱਠੂ ਨੂੰ ਨਵਰਾਤਰੀ ਦੇ ਸ਼ੁਭ ਮੌਕੇ ’ਤੇ ਮਾਂ ਵੈਸ਼ਨੋ ਰਾਮ ਡਰਾਮੈਟਿਕ ਕਲੱਬ ਡੇਰੀਵਾਲ ਪਠਾਨਕੋਟ ਵੱਲੋਂ ਕਰਵਾਈ ਰਾਮਲੀਲ੍ਹਾ ਦੇ ਸ਼ਾਨਦਾਰ ਉਦਘਾਟਨ ਮੌਕੇ ਸਨਮਾਨਿਤ ਕੀਤਾ ਗਿਆ। ਅਮਿਤ ਮਿੱਠੂ ਨੇ ਰਿਬਨ ਕੱਟ ਕੇ ਰਾਮਲੀਲ੍ਹਾ ਦਾ ਉਦਘਾਟਨ ਕੀਤਾ। ਕਲੱਬ ਨੇ ਅਮਿਤ ਮਿੱਠੂ ਅਤੇ ਉਨ੍ਹਾਂ ਦੀ ਟੀਮ ਨੂੰ ਭਗਵਾਨ ਰਾਮ ਦੇ ਆਸ਼ੀਰਵਾਦ ਨਾਲ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪਾਏ ਯੋਗਦਾਨ ਲਈ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਸਨਮਾਨਿਤ ਕੀਤਾ। ਕਲੱਬ ਦਾ ਧੰਨਵਾਦ ਕਰਦੇ ਹੋਏ ਅਮਿਤ ਮਿੱਠੂ ਨੇ ਕਿਹਾ ਮੈਂ ਇਸ ਸਨਮਾਨ ਲਈ ਮਾਂ ਵੈਸ਼ਨੋ ਰਾਮ ਡਰਾਮੈਟਿਕ ਕਲੱਬ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇਹ ਸਨਮਾਨ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸੌਰਵ ਭੱਟੀ, ਸੁਖਪ੍ਰੀਤ ਸਿੰਘ, ਸੌਰਵ ਸੋਹਰਾਬ ਪ੍ਰਿੰਜਾ, ਲਾਡੀ ਕੁਮਾਰ, ਜਿੰਮੀ, ਸ਼ਕਤੀ ਕੁਮਾਰ, ਸੰਨੀ ਮਹਾਜਨ, ਲਵਲੀ, ਵਿਪਨ ਸਵਾਰੀਆ, ਅਮਿਤ ਕੁਮਾਰ ਮਿੰਟੂ , ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਕੇਸ਼ ਲੰਬੜਦਾਰ, ਡਾ. ਵਿੱਕੀ, ਕੂਕਾ ਸ਼ਿਵਪੁਰਾ, ਵਾੜਾ ਸ਼ਿਵਪੁਰਾ, ਦੇਵ, ਦੀਪੂ, ਸਿਕੰਦਰ ਆਦਿ ਹਾਜ਼ਰ ਸਨ ।