ਛੋਟਾ ਹਾਥੀ ਅਤੇ ਟੈਂਪੂ ਦੀ ਟੱਕਰ ਤੋਂ ਬਾਅਦ ਟੈਂਪੂ ਪਲਟਿਆ, 6 ਜ਼ਖ਼ਮੀ
ਛੋਟਾ ਹਾਥੀ ਅਤੇ ਟੈਂਪੂ ਦੀ ਟੱਕਰ ਤੋ ਬਾਅਦ ਟੈਂਪੂ ਪਲਟਿਆ, ਅੱਧੀ ਦਰਜਨ ਪ੍ਰਵਾਸੀ ਮਜ਼ਦੂਰ ਗੰਭੀਰ ਜਖਮੀ
Publish Date: Sat, 18 Apr 2026 06:54 PM (IST)
Updated Date: Sun, 19 Apr 2026 04:13 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਬਿਆਸ ਰੇਲਵੇ ਸਟੇਸ਼ਨ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਆ ਰਹੇ ਟੈਂਪੂ ਦੀ ਛੋਟੇ ਹਾਥੀ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਟੈਂਪੂ ਸਵਾਰ ਅੱਧੀ ਦਰਜਨ ਦੇ ਕਰੀਬ ਪਰਵਾਸੀ ਮਜ਼ਦੂਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਮਜ਼ਦੂਰਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ, ਜਿੱਥੋਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਦੇ ਮੁਤਬਕ ਇਕ ਟੈਂਪੂ ਬਿਆਸ ਰੇਲਵੇ ਸਟੇਸ਼ਨ ਤੋਂ ਮਜ਼ਦੂਰਾਂ ਨੂੰ ਲੈ ਕੇ ਕਾਦੀਆਂ ਨੂੰ ਜਾ ਰਿਹਾ ਸੀ, ਜਦੋਂ ਇਹ ਬਟਾਲਾ-ਜਲੰਧਰ ਰੋਡ ਸਥਿਤ ਬੁੱਟਰ ਮਿੱਲ ਨੇੜੇ ਪਹੁੰਚਿਆ ਤਾਂ ਅਚਾਨਕ ਛੋਟੇ ਹਾਥੀ ਅਤੇ ਟੈਂਪੂ ਦੀ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਟੈਂਪੂ ਪਲਟ ਗਿਆ ਅਤੇ ਇਸ ਵਿਚ ਸਵਾਰ ਅੱਧੀ ਦਰਜਨ ਦੇ ਕਰੀਬ ਪਰਵਾਸੀ ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਅਰਜਨ ਕੁਮਾਰ ਪੁੱਤਰ ਪ੍ਰਕਾਸ਼, ਰੋਹਿਤ ਪੁੱਤਰ ਵਾਸਦੇਵ, ਧਰਮਿੰਦਰ ਪੁੱਤਰ ਵਾਸਦੇਵ, ਮਿੰਟੂ ਅਤੇ ਦੋ ਹੋਰ ਵਾਸੀਆਨ ਬਿਹਾਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸ 108 ਰਾਹੀਂ ਇਨਾਂ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਉਕਤਾਨ ਨੂੰ ਅੰਮਿ੍ਰਤਸਰ ਲਈ ਰੈਫਰ ਕਰ ਦਿੱਤਾ।