ਐਡਵੋਕੇਟ ਜੈਂਤੀਪੁਰ ਵਲੋਂ ਐੱਸਐੱਸਪੀ ਤੇ ਐੱਸਪੀ ਵਡੇਹਰਾ ਨਾਲ ਮੁਲਾਕਾਤ
ਐਡਵੋਕੇਟ ਅਮਨਦੀਪ ਕੁਮਾਰ ਜੈਂਤੀਪੁਰ ਵਲੋਂ ਐੱਸਐੱਸਪੀ ਡਾ. ਸਿੰਘ ਤੇ ਐੱਸਪੀ ਵਡੇਹਰਾ ਨਾਲ ਮੁਲਾਕਾਤ
Publish Date: Tue, 28 Apr 2026 04:32 PM (IST)
Updated Date: Wed, 29 Apr 2026 04:02 AM (IST)

ਕਾਂਗਰਸੀ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਅੱਜ ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਨੇਤਾ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਆਪਣੇ ਸਾਥੀਆਂ ਸਮੇਤ ਐੱਸਐੱਸਪੀ ਦਫਤਰ ਵਿਖੇ ਪਹੁੰਚ ਕੇ ਐੱਸਐੱਸਪੀ ਡਾ. ਮਹਿਤਾਬ ਸਿੰਘ ਅਤੇ ਐੱਸਪੀ ਇਨਵੈਸਟੀਗੇਸ਼ਨ ਸੰਦੀਪ ਵਡੇਹਰਾ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਐਡ. ਅਮਨਦੀਪ ਜੈਂਤੀਪੁਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬਦਲੇ ਦੀ ਭਾਵਨਾ ਦੇ ਤਹਿਤ ਹਲਕਾ ਬਟਾਲਾ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ’ਤੇ ਦਰਜ ਕਰਵਾਏ ਜਾ ਰਹੇ ਕਥਿਤ ਝੂਠੇ ਕੇਸਾਂ ਬਾਰੇ ਐੱਸਐੱਸਪੀ ਤੇ ਐੱਸਪੀ ਨੂੰ ਜਾਣੂ ਕਰਵਾਇਆ, ਜਿਸ ’ਤੇ ਐੱਸਐੱਸਪੀ ਵਲੋਂ ਉਕਤ ਕਾਂਗਰਸੀ ਆਗੂਆਂ ਨੂੰ ਹਫਤੇ ਦੇ ਵਿਚ ਸਾਰੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਜਦਕਿ ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਾਂਗਰਸੀ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਆਪਣਾ ਰੋਸ ਜ਼ਾਹਰ ਕਰਦਿਆਂ ਪ੍ਰਦਰਸ਼ਨ ਵੀ ਕੀਤਾ। ਪੁਲਿਸ ਮੁਖੀ ਬਟਾਲਾ ਨੂੰ ਮਿਲਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਿਦਆਂ ਐਡਵੋਕੇਟ ਅਮਨਦੀਪ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਅਤੇ ਇਯ ਪਾਰਟੀ ਨੇ ਵਿਰੋਧੀ ਪਾਰਟੀਆਂ ਦੀ ਹਰ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਲ ਧੱਕੇਸ਼ਾਹੀ ਕਰਨਾ ਬੰਦ ਕਰੇ ਨਹੀਂ ਤਾਂ ਪਾਰਟੀ ਵਲੋਂ ਸਰਕਾਰ ਦੇ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਦੇ ਲੋਕਾਂ ਆਪ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਦੇ ਹੋਏ ਸੂਬੇ ’ਚ ਇਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਾਉਣਗੇ। ਇਸ ਮੌਕੇ ਕੌਂਸਲਰ ਹਰਿੰਦਰ ਸਿੰਘ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਬਾਵਾ ਸਿੰਘ, ਨਵਦੀਪ, ਰਾਜ ਕੁਮਾਰ, ਜਗਜੋਤ ਸਿੰਘ ਸੰਧੂ, ਸੁਸ਼ਾਂਤ ਘਈ, ਜਸਪਾਲ ਸਿੰਘ ਤੱਤਲਾ, ਹਰਬੀਰ ਸਿੰਘ, ਵਿੱਕੀ ਬੋਦੇ ਦੀ ਖੂਹੀ, ਸੁਧੀਰ ਚੰਦਾ, ਵਿਨੈ ਅਬਰੋਲ, ਕੌਂਸਲਰ ਅਨਿਲ ਕੁਮਾਰ ਬੱਬੀ ਸੇਖੜੀ, ਕੌਂਸਲਰ ਰਾਣੂ ਸੇਖੜੀ, ਕੌਂਸਲਰ ਜਰਮਨ ਬਾਜਵਾ, ਕੌਂਸਲਰ ਸਰਦੂਲ ਸਿੰਘ, ਕੌਸਲਰ ਸੁੱਚਾ ਸਿੰਘ, ਕੌਂਸਲਰ ਅਸ਼ੋਕ, ਰਮੇਸ਼ ਬੂਰਾ, ਰੂਬਲ ਸ਼ੇਰੇ ਪੰਜਾਬ, ਭੁਪਿੰਦਰ ਸਿੰਘ ਨਾਮਧਾਰੀ, ਸੰਨੀ ਬੱਬਰ, ਸੋਨੂੰ ਸ਼ੇਰਗਿੱਲ, ਸੰਜੀਵ ਖੋਸਲਾ, ਚੰਦਰ ਚੰਦਾ, ਰਾਜੇਸ਼ ਬਿੱਟੂ, ਹਰਜੀਤ ਗੌਂਸਪੁਰਾ, ਸਵਰਣ ਮੁੱਢ, ਰੋਹਿਤ ਕਸ਼ਯਪ, ਜਗੀਰ ਖੋਖਰ, ਸ਼ਿਵ ਸਾਨਨ ਆਦਿ ਹਾਜ਼ਰ ਸਨ।