ਪੇਸ਼ੀ 'ਤੇ ਲਿਆਂਦੇ ਮੁਲਜ਼ਮ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਮੌਕੇ 'ਤੇ ਹੋਈ ਮੌਤ
ਜ਼ਿਲ੍ਹਾ ਕਚਹਿਰੀ ਗੁਰਦਾਸਪੁਰ ਵਿਖੇ ਪੁਲਿਸ ਵਲੋਂ ਪੇਸ਼ੀ 'ਤੇ ਲਿਆਂਦੇ ਗਏ ਚੋਰੀ ਦੇ ਮੁਲਜ਼ਮ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਲਈ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
Publish Date: Thu, 21 May 2026 04:43 PM (IST)
Updated Date: Thu, 21 May 2026 04:47 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ - ਜ਼ਿਲ੍ਹਾ ਕਚਹਿਰੀ ਗੁਰਦਾਸਪੁਰ ਵਿਖੇ ਪੁਲਿਸ ਵਲੋਂ ਪੇਸ਼ੀ 'ਤੇ ਲਿਆਂਦੇ ਗਏ ਚੋਰੀ ਦੇ ਮੁਲਜ਼ਮ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਲਈ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਪੁਰਾਣਾ ਸ਼ਾਲਾ ਦੇ ਪਿੰਡ ਵਿਖੇ ਸਰਪੰਚ ਦੇ ਘਰ 5 ਲੱਖ ਨਕਦੀ ਅਤੇ 15 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਏ ਸਨ। ਦੀਨਾਨਗਰ ਪੁਲਿਸ ਵਲੋਂ ਇਕ ਦਿਨ ਪਹਿਲਾਂ ਹੀ ਅਰੁਣ ਗਿਲ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ੀ 'ਤੇ ਲਿਆਂਦਾ ਗਿਆ ਪਰ ਮੁਲਜ਼ਮ ਨੇ ਭੱਜਣ ਦੀ ਨੀਅਤ ਨਾਲ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਦੌਰਾਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ 'ਚ ਉਸ ਦੀ ਮੌਤ ਹੋ ਗਈ।