ਸੈਮੀਫਾਈਨਲ ’ਚ ‘ਆਪ’ ਦੀ ਸ਼ਾਨਦਾਰ ਜਿੱਤ : ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ
ਅਲੀਵਾਲ ਨਗਰ ਨਿਗਮ ਦੀਆਂ ਚੋਣਾਂ ’ਚ ਆਪ ਨੇ ਉਹ ਕਮਾਲ ਕੀਤੀ, ਜਿਹੜੀ 2022 ਦੀਆਂ ਵਿਧਾਨ ਚੋਣਾਂ ’ਚ ਕੀਤੀ ਸੀ। ਆਮ ਆਦਮੀ ਪਾਰਟੀ ਨੇ ਬਹੁਤਿਆਂ ਸਥਾਨਾਂ ’ਤੇ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ ਤੇ ਕੁਝ ਕੁ ਥਾਵਾਂ ਤੇ ਬਹੁਮਤ ਹਾਸਲ ਕਰ ਲਿਆ ਹੈ।
Publish Date: Sat, 30 May 2026 04:12 PM (IST)
Updated Date: Sat, 30 May 2026 04:14 PM (IST)

ਸਪਰਸ ਅਠਵਾਲ :ਅਲੀਵਾਲ ਨਗਰ ਨਿਗਮ ਦੀਆਂ ਚੋਣਾਂ ’ਚ ਆਪ ਨੇ ਉਹ ਕਮਾਲ ਕੀਤੀ, ਜਿਹੜੀ 2022 ਦੀਆਂ ਵਿਧਾਨ ਚੋਣਾਂ ’ਚ ਕੀਤੀ ਸੀ। ਆਮ ਆਦਮੀ ਪਾਰਟੀ ਨੇ ਬਹੁਤਿਆਂ ਸਥਾਨਾਂ ’ਤੇ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ ਤੇ ਕੁਝ ਕੁ ਥਾਵਾਂ ਤੇ ਬਹੁਮਤ ਹਾਸਲ ਕਰ ਲਿਆ ਹੈ। ਇਹ ਵੇਖਿਆ ਜਾਵੇ ਤਾਂ ਇਹ ‘ਆਪ’ ਲਈ ਸੈਮੀਫਾਈਨਲ ਸੀ ਤੇ ਮੰਨਿਆ ਜਾ ਰਿਹਾ ਸੀ, ਜਿਹੜਾ ਵੀਂ ਸੈਮੀਫਾਈਨਲ ’ਚ ਜਿੱਤੇਗਾ ਉਹੀ ਫਾਈਨਲ ’ਚ ਯਾਨੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ’ ਚ ਜਿੱਤੇਗਾ। ਸੈਮੀਫਾਈਨਲ (ਨਗਰ ਨਿਗਮ ਦੀਆਂ ਚੋਣਾਂ ’ਚ ਸ਼ਾਨਦਾਰ ਸਫਲਤਾ ਨੇ ਸਭ ਨੁੰ ਹੈਰਾਨ ਕਰ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਝਾ ਜ਼ੋਨ ਦੇ ਸਿੱਖਿਆ ਵਿੰਗ ਦੇ ਸਿੱਖਿਆ ਇੰਚਾਰਜ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਆਪ ਦੀ ਜਿੱਤ ‘ਆਪ’ ਵਲੋਂ ਕੀਤੇ ਕੰਮਾਂ ਦੀ ਜਿੱਤ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਰੇ ਵਰਗਾਂ ਲਈ ਕਾਰਜ ਕੀਤੇ ਹਨ, ਜਿਸ ਤਹਿਤ ਸਾਰੇ ਵਰਗਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਮਿਲ ਰਹੀ ਹੈ। ਮੁਫ਼ਤ ਇਲਾਜ ਵਾਲੇ 10 ਲੱਖ ਦੇ ਸਾਰੇ ਵਰਗਾਂ ਦੇ ਕਾਰਡ ਬਣਾਏ ਜਾ ਰਹੇ ਹਨ, ਮੁਹੱਲਾ ਕਲੀਨਿਕਾਂ ਵਿਚ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ, ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਸਰਕਾਰੀ ਸਕੂਲਾਂ ਚ ਵੱਧੀਆ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਨਾਲ ਲੋਕ ‘ਆਪ’ ਨਾਲ ਜੁੜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮੂਡ ਤੋਂ ਲੱਗਦਾ ਹੈ ਕਿ 2027 ’ਚ ਆਮ ਆਦਮੀ ਪਾਰਟੀ ਨੂੰ ਪਹਿਲਾਂ ਨਾਲੋਂ ਵੀਂ ਜ਼ਿਆਦਾ ਸੀਟਾਂ ਮਿਲਣਗੀਆਂ।