ਕਨਫੈਕਚਰੀ ਦੇ ਗੋਦਾਮ ’ਚ ਲੱਗੀ ਅੱਗ, ਲੱਖਾਂ ਦਾ ਮਾਲ ਸੜਿਆ
ਕਨਫੈਕਚਰੀ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਮਾਲ ਸੜ ਕੇ ਸੁਆਹ
Publish Date: Sat, 25 Apr 2026 05:24 PM (IST)
Updated Date: Sun, 26 Apr 2026 04:08 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਬੀਤੀ ਦੀ ਸ਼ਾਮ ਬਟਾਲਾ ਦੇ ਹਾਥੀ ਗੇਟ ਦੇ ਬਾਹਰ ਬਾਹਰ ਇੱਕ ਕਨਫੈਕਚਰੀ ਦੇ ਗੁਦਾਮ ’ਚ ਭਿਆਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਅੱਗ ਨਾਲ ਗੋਦਾਮ ਦੇ ਅੰਦਰ ਪਿਆਸ ਖਾਣ ਪੀਣ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਅਤੇ ਕਰੀਬ 20 ਲੱਖ ਦਾ ਨੁਕਸਾਨ ਹੋਇਆ ਹੈ। ਗਨੀਮਤ ਇਹ ਰਹੀ ਹੈ ਕਿ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਜੰਸੀ ਦੇ ਮਾਲਕ ਰਾਜਾ ਮਲਹੋਤਰਾ ਨੇ ਦੱਸਿਆ ਕਿ ਉਸਦਾ ਬਾਹਰਵਾਰ ਹਾਥੀ ਗੇਟ ਵਿਖੇ ਕਨਫੈਕਚਰੀ (ਬਿਸਕੁਟਾਂ) ਦਾ ਗੋਦਾਮ ਹੈ, ਉਸ ਵਿੱਚ ਖਾਣ ਪੀਣ ਦੀਆਂ ਵਸਤਾਂ ਦਾ ਮਾਲ ਪਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਅਚਾਨਕ ਗੋਦਾਮ ’ਚ ਅੱਗ ਲੱਗ ਗਈ, ਜਿਸ ਨਾਲ ਉਸਦਾ ਅੰਦਰ ਪਿਆ ਲੱਖਾਂ ਰੁਪਇਆਂ ਦਾ ਬਿਸਕੁਟ, ਟੌਫੀਆਂ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਤੁਰੰਤ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਉਧਰ, ਇਸ ਬਾਰੇ ਸੂਚਨਾ ਮਿਲਣ ਦੇ ਤੁਰੰਤ ਬਾਅਦ ਮੌਕੇ ’ਤੇ ਗੱਡੀਆਂ ਲੈ ਕੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀਪਕ ਕੁਮਾਰ, ਡਰਾਈਵਰ ਦਲਜੀਤ ਸਿੰਘ ਹੈਪੀ ਧੌਲਪੁਰ, ਪੂਰਨ ਸਿੰਘ, ਐੱਸਐੱਫਓ ਰਾਕੇਸ਼ ਕੁਮਾਰ, ਫਾਇਰਮੈਨ ਮਨਿੰਦਰ, ਸੁਮਿਤ ਮਲਹੋਤਰਾ, ਪਰਮਿੰਦਰ ਸਿੰਘ, ਪੰਕਜ ਕੁਮਾਰ, ਲਵਪ੍ਰੀਤ, ਵਰਿੰਦਰ ਨੇ ਕਾਫੀ ਹੱਦ ਤੱਕ ਅੱਗ ’ਤੇ ਕਾਬੂ ਤਾਂ ਪਾ ਲਿਆ, ਪਰ ਤਦ ਤੱਕ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਸੀ।