ਭਿਆਨਕ ਸੜਕ ਹਾਦਸਾ: ਬੇਜ਼ੁਬਾਨ ਨੂੰ ਬਚਾਉਂਦੇ ਹੋਏ ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਗੱਡੀ ਦੇ ਉੱਡੇ ਪਰਖੱਚੇ
ਨਜ਼ਦੀਕੀ ਪਿੰਡ ਨਿੱਕੀ ਨਿਕੋਸਰਾ ਵਿਖੇ ਸੜਕ ਵਿਚਕਾਰ ਆਏ ਇਕ ਕੁੱਤੇ ਨੂੰ ਬਚਾਉਂਦੇ ਸਮੇਂ ਇਕ ਤੇਜ਼ ਰਫ਼ਤਾਰ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ, ਜਿਸਦੇ ਚਲਦਿਆਂ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਇਕ ਰੁੱਖ ਨਾਲ ਟਕਰਾ ਗਈ।
Publish Date: Fri, 01 May 2026 04:13 PM (IST)
Updated Date: Fri, 01 May 2026 04:18 PM (IST)
ਫਤਿਹਗੜ੍ਹ ਚੂੜੀਆਂ/ਡੇਰਾ ਬਾਬਾ ਨਾਨਕ, ਧਰਮਿੰਦਰ ਬਾਠ, ਸਤਪਾਲ ਜ਼ਖਮੀ, ਪੰਜਾਬੀ ਜਾਗਰਣ। ਨਜ਼ਦੀਕੀ ਪਿੰਡ ਨਿੱਕੀ ਨਿਕੋਸਰਾ ਵਿਖੇ ਸੜਕ ਵਿਚਕਾਰ ਆਏ ਇਕ ਕੁੱਤੇ ਨੂੰ ਬਚਾਉਂਦੇ ਸਮੇਂ ਇਕ ਤੇਜ਼ ਰਫ਼ਤਾਰ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ, ਜਿਸਦੇ ਚਲਦਿਆਂ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਇਕ ਰੁੱਖ ਨਾਲ ਟਕਰਾ ਗਈ।
ਜਾਣਕਾਰੀ ਅਨੁਸਾਰ ਇਕ ਸਵਿਫਟ ਡਿਜਾਇਰ ਕਾਰ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਜਾ ਰਹੀ ਸੀ ਕਿ ਜਦ ਇਹ ਕਾਰ ਪਿੰਡ ਨਿਕੋਸਰਾ ਦੇ ਨਜ਼ਦੀਕ ਪਹੁੰਚੀ ਤਾਂ ਸੜਕ ਦੇ ਵਿਚਕਾਰ ਅਚਾਨਕ ਇਕ ਕੁੱਤਾ ਆ ਗਿਆ, ਜਿਸਨੂੰ ਬਚਾਉਂਦੇ ਹੋਏ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਇਕ ਰੁੱਖ ਨਾਲ ਟਕਰਾ ਗਈ।
![naidunia_image]()
ਇਸ ਹਾਦਸੇ ’ਚ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸਨੂੰ ਸਥਾਨਕ ਲੋਕਾਂ ਵਲੋਂ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਾਲਾਕਿ ਇਸ ਘਟਨਾ ’ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਪੂਰੀ ਤਰ੍ਹਾਂ ਨੁਕਸਾਈ ਗਈ ਹੈ। ਓਧਰ ਦੂਜੇ ਪਾਸੇ ਸਥਾਨਕ ਲੋਕਾਂ ਵਲੋਂ ਭਾਰੀ ਜੱਦੋ ਜਹਿਦ ਦੇ ਬਾਅਦ ਕਾਰ ਨੂੰ ਸੜਕ ਤੋਂ ਹਟਾਇਆ ਗਿਆ।