ਮਾਤਾ ਆਸਾਪੂਰਨੀ ਮੰਦਰ ’ਚ ਅੱਜ ਲੱਗੇਗਾਭੰਡਾਰਾ
ਮਾਤਾ ਆਸਾਪੂਰਨੀ ਮੰਦਰ ਵਿੱਚ 8 ਫਰਵਰੀ ਨੂੰ ਲੱਗੇਗਾ ਵਿਸ਼ਾਲ ਭੰਡਾਰਾ
Publish Date: Sat, 07 Feb 2026 05:14 PM (IST)
Updated Date: Sun, 08 Feb 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਸੇਵਾ ਕਮੇਟੀ ਮੰਦਰ ਮਾਤਾ ਆਸਾਪੂਰਨੀ ਜੀ (ਰਜਿ.) ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ 8 ਫਰਵਰੀ ਨੂੰ ਮੰਦਰ ਵਿੱਚ ਕੜੀ-ਚਾਵਲ ਦੇ ਵਿਸ਼ਾਲ ਭੰਡਾਰੇ ਦਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਮੰਦਰ ਵਿਖੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮੰਦਰ ਕਮੇਟੀ ਦੇ ਪ੍ਰਧਾਨ ਵਿਨੋਦ ਮਲਹੋਤਰਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਭੰਡਾਰਾ ਦੁਪਹਿਰ 12:30 ਵਜੇ ਤੋਂ ਪ੍ਰਭੂ ਇੱਛਾ ਤੱਕ ਚੱਲੇਗਾ ਅਤੇ ਇਲਾਕੇ ਦੀ ਸਮੂਹ ਸੰਗਤ ਨੂੰ ਪਰਿਵਾਰਾਂ ਸਮੇਤ ਪ੍ਰਸਾਦ ਗ੍ਰਹਿਣ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਤੇ ਕਮੇਟੀ ਮੈਂਬਰ ਕ੍ਰਿਸ਼ਨ ਗੋਪਾਲ, ਰਾਮ ਭੰਡਾਰੀ, ਹਰੀ ਮੋਹਨ, ਅਸ਼ਵਨੀ ਬਜਾਜ, ਅਸ਼ੋਕ ਬਜਾਜ, ਆਸ਼ੀਸ਼ ਮਲਹੋਤਰਾ , ਰਕੇਸ਼ ਕੁਮਾਰ, ਆਦਰਸ਼, ਅਭਿਨੇਵ, ਨੰਦਾ, ਈਸ਼ੂ ਬਜਾਜ ਅਤੇ ਪਰਸ਼ੋਤਮ ਆਦਿ ਹਾਜ਼ਰ ਸਨ। ਮੈਂਬਰਾਂ ਨੇ ਭੰਡਾਰੇ ਦੀਆਂ ਤਿਆਰੀਆਂ, ਸੇਵਾ ਪ੍ਰਬੰਧਾਂ ਅਤੇ ਸੰਗਤ ਦੀ ਸੁਵਿਧਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਚਾਰ-ਚਰਚਾ ਕੀਤੀ। ਪ੍ਰਧਾਨ ਵਿਨੋਦ ਮਲਹੋਤਰਾ ਨੇ ਕਿਹਾ ਕਿ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਇਹ ਧਾਰਮਿਕ ਸਮਾਗਮ ਹਰ ਸਾਲ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਣ ਦੀ ਉਮੀਦ ਹੈ। ਕਮੇਟੀ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਕਿ ਵੱਧ ਚੜ੍ਹ ਕੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।