ਸਰਬੱਤ ਖਾਲਸਾ ਧਾਰਮਿਕ ਸੰਸਥਾ ਵੱਲੋਂ ਸਰਬੱਤ ਖਾਲਸਾ ਧਾਰਮਿਕ ਸੰਸਥਾ ਵੱਲੋਂ ਸਰਬੱਤ ਖਾਲਸਾ ਧਾਰਮਿਕ ਸੰਸਥਾ ਵੱਲੋਂ ਸਰਬੱਤ ਖਾਲਸਾ ਧਾਰਮਿਕ ਸੰਸਥਾ ਵੱਲੋਂ

ਅੰਕੁਰ ਮਹਾਜਨ, ਪੰਜਾਬੀ ਜਾਗਰਣ,
ਪਠਾਨਕੋਟ ਕੈਂਟ : ਸਰਬੱਤ ਖਾਲਸਾ ਧਾਰਮਿਕ ਸੰਸਥਾ ਪਠਾਨਕੋਟ ਵੱਲੋਂ ਗੁਰਦੁਆਰਾ ਸਿੰਘ ਸਭਾ ਦੌਲਤਪੁਰ ਖੁਰਦ ਵਿਖੇ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ ਦੀ ਵਿਆਖਿਆ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਸੁਖਰਾਜ ਸਿੰਘ ਬਾਰਠ ਸਾਹਿਬ ਵਾਲਿਆਂ ਨੇ ਗੁਰਬਾਣੀ ਦੀ ਵਿਸਥਾਰਪੂਰਵਕ ਅਤੇ ਪ੍ਰਭਾਵਸ਼ਾਲੀ ਵਿਆਖਿਆ ਕਰਦਿਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖਤਾ ਲਈ ਰੋਸ਼ਨੀ ਦਾ ਮਾਰਗ ਹੈ ਅਤੇ ਇਸ ਦੇ ਅਨੁਸਾਰ ਜੀਵਨ ਬਿਤਾਉਣ ਨਾਲ ਮਨੁੱਖ ਦਾ ਆਤਮਿਕ ਉਧਾਰ ਸੰਭਵ ਹੈ।ਇਸ ਦੌਰਾਨ ਭਾਈ ਸਿਮਰਨਜੀਤ ਸਿੰਘ ਦੇ ਰਾਗੀ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਗੁਲਾਟੀ ਮੁੱਖ ਪ੍ਰਬੰਧਕ ਸਰਬੱਤ ਖਾਲਸਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਤਮਿਕ ਚੇਤਨਾ ਅਤੇ ਸਿੱਖੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਸਰਬੱਤ ਖਾਲਸਾ ਧਾਰਮਿਕ ਸੰਸਥਾ ਵੱਲੋਂ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਸਮਾਗਮ ਦੌਰਾਨ ਜਸਵਿੰਦਰ ਕੌਰ, ਬਲਵਿੰਦਰ ਕੌਰ, ਬਲਵਿੰਦਰ ਸਿੰਘ, ਜਥੇਦਾਰ ਗੁਰਜੀਤ ਸਿੰਘ ਸੰਧੂ, ਜਥੇਦਾਰ ਰਣਜੀਤ ਕੌਰ, ਸੁਰਿੰਦਰ ਕੌਰ, ਜਥੇਦਾਰ ਕੁਲਵੰਤ ਸਿੰਘ ਸੰਧੂ, ਭਾਈ ਗੁਰਮੀਤ ਸਿੰਘ, ਪ੍ਰਧਾਨ ਪ੍ਰਵੀਨ ਸਿੰਘ, ਗੁਰਦੇਵ ਸਿੰਘ ਸੈਣੀ, ਜਸਵੰਤ ਕੌਰ, ਮਾਸਟਰ ਮਨਜੀਤ ਸਿੰਘ, ਸੁਖਦੇਵ ਸਿੰਘ ਅਰੋੜਾ, ਗੁਰਦੀਪ ਸਿੰਘ, ਪਰਮਜੀਤ ਸਿੰਘ, ਜਗਦੀਸ਼ ਸਿੰਘ , ਬਲਬੀਰ ਸਿੰਘ, ਅਮਰਜੀਤ ਸਿੰਘ, ਹਰਜੀਤ ਕੌਰ, ਪ੍ਰਕਾਸ਼ ਕੌਰ, ਜਗਜੀਤ ਕੌਰ, ਸੁਸ਼ਮਾ ਕੌਰ, ਸਿਮਰਨਜੀਤ ਕੌਰ, ਜਸਪਾਲ ਸਿੰਘ, ਅਜੀਤ ਸਿੰਘ, ਹਰਦੇਵ ਸਿੰਘ ਕਾਹਲੋਂ, ਸਰਵਨ ਸਿੰਘ, ਪ੍ਰੀਤਮ ਸਿੰਘ, ਬਲਦੇਵ ਸਿੰਘ, ਕਵਿਤਾ, ਰਜਵੰਤ ਕੌਰ, ਸਰਬਜੀਤ ਕੌਰ, ਸਰੋਜ ਕੌਰ, ਮਨਜੀਤ ਕੌਰ, ਸਤਨਾਮ ਸਿੰਘ, ਰੁਪਿੰਦਰ ਕੌਰ, ਪ੍ਰਧਾਨ ਜੋਗਿੰਦਰ ਸਿੰਘ ਸੈਣੀ, ਸੁੱਚਾ ਸਿੰਘ, ਤਜਿੰਦਰ ਕੌਰ, ਦਰਸ਼ਨ ਕੌਰ, ਅਤਿੰਦਰ ਕੌਰ, ਰਵਿੰਦਰ ਕੌਰ, ਰਤਨ ਕੌਰ, ਰਵਿੰਦਰ ਸਿੰਘ ਰਿਆੜ, ਹਜੂਰਾ ਸਿੰਘ, ਪ੍ਰਦੀਪ, ਪ੍ਰਭਦੀਪ ਕੌਰ, ਰੀਤੂ ਕੌਰ, ਮਹਿੰਦਰ ਕੌਰ, ਅਮਰਜੀਤ ਸਿੰਘ, ਬਖਸ਼ੀਸ਼ ਸਿੰਘ, ਚਰਨਜੀਤ ਕੌਰ, ਦਾਤਾਰ ਸਿੰਘ, ਸਵਰਨ ਕੌਰ, ਪਰਮਜੀਤ ਕੌਰ, ਸੁਰਿੰਦਰ ਸਿੰਘ ਮਠਾਰੂ, ਜਨਪ੍ਰੀਤ ਕੌਰ, ਹਰਪ੍ਰੀਤ ਕੌਰ, ਸੁਖਵੰਤ ਕੌਰ, ਅਮਰਜੀਤ ਸਿੰਘ , ਕਲਵੰਤ ਸਿੰਘ, ਸੁਖਵੰਤ ਸਿੰਘ, ਬਲਬੀਰ ਸਿੰਘ ਖਾਲਸਾ, ਸੁਖਰਾਜ ਕੌਰ ਸਿੱਧੂ, ਪਰਮਜੀਤ ਸਿੰਘ ਸਿੱਧੂ, ਤਰਲੋਚਨ ਸਿੰਘ, ਅਰਸ਼ਦੀਪ ਸਿੰਘ, ਬਲਦੇਵ ਸਿੰਘ ਫੋਰਮੈਨ, ਰਵਿੰਦਰ ਸਿੰਘ ਅਤੇ ਇੰਦਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਸਮਾਗਮ ਦੇ ਅੰਤ ਵਿੱਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।