ਚਲਦੀ ਗੱਡੀ ਦੀ ਬੈਟਰੀ ’ਚ ਬਲਾਸਟ, ਲੱਗੀ ਭਿਆਨਕ ਅੱਗ
ਚਲਦੀ ਗੱਡੀ ਦੀ ਬੈਟਰੀ ਚ ਹੋਇਆ ਬਲਾਸਟ, ਲੱਗੀ ਭਿਆਨਕ ਅੱਗ,
Publish Date: Tue, 28 Apr 2026 06:02 PM (IST)
Updated Date: Wed, 29 Apr 2026 04:10 AM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਅੱਜ ਸ਼ਾਮ ਸਮੇਂ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਜਾ ਰਹੀ ਇਕ ਗੱਡੀ ਲੱਗੀ ਬੈਟਰੀ ਦੇ ਬਲਾਸਟ ਹੋਣ ਨਾਲ ਕਾਰ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਜਦਕਿ ਕਾਰ ਮਾਲਕ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਵਿਕਰਮਜੀਤ ਸਿੰਘ ਵਾਸੀ ਢਡਿਆਲਾ ਨੱਤ ਨੇ ਦੱਸਿਆ ਕਿ ਉਹ ਅੱਜ ਖੁਦ ਗੱਡੀ ਚਲਾ ਕੇ ਆ ਰਿਹਾ ਸੀ ਕਿ ਅਚਾਨਕ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਉੱਤੇ ਤੇ ਵੀਐਮਐਸ ਕਾਲਜ ਨੇੜੇ ਜਦੋਂ ਉਹ ਪਹੁੰਚਿਆ ਤਾਂ ਅਚਾਨਕ ਉਸ ਦੀ ਗੱਡੀ ਚ ਲੱਗੀ ਬੈਟਰੀ ਬਲਾਸਟ ਹੋ ਗਈ, ਜਿਸ ਨਾਲ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਉਸ ਨੇ ਦੱਸਿਆ ਕਿ ਉਸ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਖੁਦ ਨੂੰ ਬਾਹਰ ਕੱਢਿਆ। ਉਧਰ ਗੱਡੀ ਨੂੰ ਅੱਗ ਲੱਗੀ ਦੇਖ ਆਸ ਪਾਸ ਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਬਟਾਲਾ ਨੂੰ ਸੂਚਨਾ ਦਿੱਤੀ, ਜਿਸ ਤੇ ਫਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਸੰਬੰਧਿਤ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਸਨ। ਵਿਕਰਮਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸ ਦੀ ਗੱਡੀ ਪੂਰੀ ਤਰ੍ਹਾਂ ਸੜ ਗਈ ਹੈ ਜਿਸ ਨਾਲੋਂ ਉਸਦਾ ਭਾਰੀ ਮਾਲੀ ਨੂੰ ਨੁਕਸਾਨ ਹੋਇਆ ਹੈ।