ਹੈਰੋਇਨ ਸਮੇਤ 3 ਕਾਬੂ, ਇਕ ਨਾਮਜ਼ਦ
ਹੈਰੋਇਨ ਸਮੇਤ 3 ਕਾਬੂ, ਇਕ ਨਾਮਜ਼ਦ
Publish Date: Sat, 09 May 2026 05:50 PM (IST)
Updated Date: Sun, 10 May 2026 04:06 AM (IST)

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਹੈਰੋਇਨ ਤੇ ਡਰੱਗ ਮਨੀ ਸਮੇਤ 3 ਜਣਿਆਂ ਨੂੰ ਕਾਬੁ ਅਤੇ ਇਕ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਪੁਲਿਸ ਕੋਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੀ ਪੁਲਿਸ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਨਹਿਰ ਪਿੰਡ ਖੰਨਾ ਚਮਾਰਾਂ ਤੋਂ ਗੁਰਪ੍ਰੀਤ ਸਿੰਘ ਵਾਸੀ ਖੋਦੇ ਬੇਟ ਨੂੰ ਕਾਬੂ ਕਰਕੇ ਇਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਸ ਵਿਰੁੱਧ ਉਕਤ ਥਾਣੇ ਵਿਚ ਮਾਮਲਾ ਦਰਜ ਕਰਨ ਉਪਰੰਤ ਇਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਪੀਣ ਤੇ ਵੇਚਣ ਲਈ ਕਸ਼ਮੀਰ ਸਿੰਘ ਵਾਸੀ ਘਣੀਏ ਕੇ ਬੇਟ ਕੋਲੋਂ ਲਿਆਇਆ ਹੈ, ਜਿਸ ’ਤੇ ਉਕਤ ਮਾਮਲੇ ਵਿਚ ਕਸ਼ਮੀਰ ਸਿੰਘ ਨੂੰ ਬਤੌਰ ਮੁਜਰਿਮ ਨਾਮਜ਼ਦ ਕਰਦਿਆਂ ਵਾਧਾ ਜੁਰਮ 29 ਐੱਨਡੀਪੀਐੱਸ ਐਕਟ ਦਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੋਰ ਜਾਣਕਾਰੀ ਦੇ ਮੁਤਾਬਕ ਥਾਣਾ ਫਤਿਹਗੜ੍ਹ ਚੂੜੀਆਂ ਦੇ ਏਐੱਸਆਈ ਦਲੇਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨੇੜੇ ਰੈਸਟ ਹਾਊਸ ਦਾਦੂਯੋਧ ਤੋਂ ਸੁਨੀਲ ਉਰਫ ਸ਼ੀਲਾ ਵਾਸੀ ਪਿੰਡ ਦਾਦੂਯੋਧ ਨੂੰ 2 ਗ੍ਰਾਮ ਅਤੇ ਥਾਣਾ ਸਦਰ ਦੀ ਮਹਿਲਾ ਏਐੱਸਆਈ ਜਸਬੀਰ ਕੌਰ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕੁੱਲੀਆਂ ਤੋਂ ਢਡਿਆਲਾ ਨੱਤ ਨੂੰ ਜਾਂਦੇ ਸਮੇਂ ਅੰਡਰ ਬਿ੍ਰਜ ਰੇਲਵੇ ਕਰਾਸਿੰਗ ਨੇੜਿਓਂ ਜੋਬਨਜੀਤ ਸਿੰਘ ਵਾਸੀ ਢਡਿਆਲਾ ਨੱਤ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਉਕਤ ਦੋਵਾਂ ਖਿਲਾਫ ਇਨ੍ਹਾਂ ਨਾਲ ਸਬੰਧਤ ਉਪਰੋਕਤ ਵੱਖ-ਵੱਖ ਥਾਣਿਆਂ ਵਿਚ ਅਲੱਗ-ਅਲੱਗ ਮਾਮਲੇ ਦਰਜ ਕਰ ਦਿੱਤੇ ਗਏ ਹਨ।