ਜੂਨ ਦੇ ਪਹਿਲੇ ਹਫਤੇ 1984 ਘੱਲੂਘਾਰਾ ਮਨਾਇਆ ਜਾਵੇਗਾ : ਜਸਕਰਨ ਸਿੰਘ
ਜੂਨ ਦੇ ਪਹਿਲੇ ਹਫਤੇ 1984 ਘੱਲੂਘਾਰਾ ਮਨਾਇਆ ਜਾਵੇਗਾ : ਜਸਕਰਨ ਸਿੰਘ
Publish Date: Fri, 01 May 2026 03:18 PM (IST)
Updated Date: Fri, 01 May 2026 03:20 PM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫਤਿਹਗੜ੍ਹ ਚੂੜੀਆਂ: 1984’ਚ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਜੋ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਹਮਲਾ ਕੀਤਾ ਗਿਆ ਸੀ, ਉਸ ’ਚ ਅਨੇਕਾਂ ਹੀ ਔਰਤਾਂ ਅਤੇ ਬੱਚਿਆਂ ਸਮੇਤ ਸਿੱਖ ਸ਼ਹੀਦ ਹੋਏ ਸਨ। ਉਨ੍ਹਾਂ ਦੀ ਯਾਦ ’ਚ ਜੂਨ 2026 ਦਾ ਪਹਿਲਾ ਹਫਤਾ ਘੱਲੂਘਾਰੇ ਦੇ ਰੂਪ ਵਿਚ ਮਨਾਇਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਸਕਰਨ ਸਿੰਘ ਨੇ ਇਕ ਪ੍ਰੈੱਸ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਸਮੂਹ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ਜੋ ਪੂਰੇ ਪੰਜਾਬ ’ਚ 37 ਗੁਰਦੁਆਰਿਆਂ ’ਚ ਭਾਰਤੀ ਫੌਜ ਦੇ ਜ਼ੁਲਮ ਦਾ ਸ਼ਿਕਾਰ ਹੋਏ ਸਨ।