ਗੁਰਦਾਸਪੁਰ 'ਚ ਸਨਸਨੀ: ਸ਼ੱਕੀ ਹਾਲਾਤ 'ਚ 15 ਸਾਲਾ ਪ੍ਰਵਾਸੀ ਕੁੜੀ ਦੀ ਮੌਤ, ਗਲੇ 'ਤੇ ਮਿਲੇ ਨਿਸ਼ਾਨ, ਜਾਂਚ 'ਚ ਜੁਟੀ ਪੁਲਿਸ
ਗੁਰਦਾਸਪੁਰ ਦੇ ਬੇਰੀਆ ਮੁਹੱਲਾ ਦੇ ਇੱਕ ਘਰ ਵਿੱਚ 15 ਸਾਲ ਦੀ ਇੱਕ ਪ੍ਰਵਾਸੀ ਲੜਕੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਸਿਮਰਨ (ਪੁੱਤਰੀ ਰਾਜੂ) ਨਾਮਕ ਲੜਕੀ ਦੇ ਗਲੇ 'ਤੇ ਕੁਝ ਨਿਸ਼ਾਨ ਵੀ ਪਾਏ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।
Publish Date: Sat, 23 May 2026 04:27 PM (IST)
Updated Date: Sat, 23 May 2026 04:53 PM (IST)
ਜਾਗਰਣ ਪ੍ਰਤੀਨਿਧ, ਗੁਰਦਾਸਪੁਰ। ਗੁਰਦਾਸਪੁਰ ਦੇ ਬੇਰੀਆ ਮੁਹੱਲਾ ਦੇ ਇੱਕ ਘਰ ਵਿੱਚ 15 ਸਾਲ ਦੀ ਇੱਕ ਪ੍ਰਵਾਸੀ ਲੜਕੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਸਿਮਰਨ (ਪੁੱਤਰੀ ਰਾਜੂ) ਨਾਮਕ ਲੜਕੀ ਦੇ ਗਲੇ 'ਤੇ ਕੁਝ ਨਿਸ਼ਾਨ ਵੀ ਪਾਏ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।
ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਤੋਂ ਵਾਪਸ ਪਰਤਿਆ ਤਾਂ ਲੜਕੀ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ, ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਉਹ ਪੱਖੇ ਨਾਲ ਲਟਕ ਰਹੀ ਸੀ।
ਦੇਰ ਰਾਤ ਕਮਰੇ 'ਚੋਂ ਸੁਣਾਈ ਦਿੱਤਾ ਰੌਲਾ
ਦੱਸਿਆ ਜਾ ਰਿਹਾ ਹੈ ਕਿ ਬੇਰੀਆ ਮੁਹੱਲਾ ਦੇ ਇੱਕ ਘਰ ਵਿੱਚ ਦੋ ਪ੍ਰਵਾਸੀ ਪਰਿਵਾਰ ਕਿਰਾਏ 'ਤੇ ਰਹਿੰਦੇ ਹਨ। ਦੇਰ ਰਾਤ ਇਨ੍ਹਾਂ ਵਿੱਚੋਂ ਇੱਕ ਪਰਿਵਾਰ ਦੇ ਕਮਰੇ ਵਿੱਚੋਂ ਰੌਲਾ ਸੁਣਾਈ ਦਿੱਤਾ।
ਰੌਲਾ ਸੁਣ ਕੇ ਜਦੋਂ ਗੁਆਂਢੀ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਪ੍ਰਵਾਸੀ ਲੜਕੀ ਮ੍ਰਿਤਕ ਪਈ ਸੀ। ਜਿਸ 'ਤੇ ਗੁਆਂਢੀਆਂ ਦੇ ਕਹਿਣ 'ਤੇ ਪਰਿਵਾਰ ਨੇ 112 ਨੰਬਰ 'ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਸਿਟੀ ਗੁਰਦਾਸਪੁਰ ਥਾਣੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।