ਗੜ੍ਹੀ ਕਾਨੂੰਗੋਆ ਨੇੜੇ ਭਿਆਨਕ ਸੜਕ ਹਾਦਸਾ: ਨਾਗਵਲ ਮੋੜ ’ਤੇ ਬੇਕਾਬੂ ਹੋ ਕੇ ਪਲਟੀ ਵੈਨੂ ਕਾਰ, ਜਾਣੀ ਨੁਕਸਾਨ ਤੋਂ ਬਚਾਅ
ਨਵਾਂਸ਼ਹਿਰ-ਬਲਾਚੌਰ ਮੁੱਖ ਮਾਰਗ ’ਤੇ ਬੀਤੇ ਦਿੰਨ ਸਵੇਰੇ ਪਏ ਮੀਂਹ ਕਾਰਨ ਪਿੰਡ ਗੜ੍ਹੀ ਕਾਨੂੰਗੋਆ ਮੋੜ ਤੇ ਹੁੰਡਾਈ ਕੰਪਨੀ ਦੀ ਇਕ ਵੈਨੂ ਕਾਰ ਨੰਬਰ ਪੀਬੀ 36 ਐਮ 0836 ਦੇ ਬੇਕਾਬੂ ਹੋ ਕੇ ਪਲਟ ਗਈ ਹੈ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਹਾਦਸੇ ਵਿਚ ਚਾਲਕ ਦਾ ਬਾਲ-ਬਾਲ ਬਚਾਅ ਹੋ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਚੰਡੀਗੜ੍ਹ ਵੱਲੋਂ ਆਉਂਦੀ ਕਾਰ ਅਚਾਨਕ ਬੇਕਾਬੂ ਹੋ ਕੇ ਇਕ ਕੋਠੀ ਦੇ ਬਾਹਰ ਬਣਾਏ ਨਾਲੇ ਵਾਲੇ ਰੈਂਪ ਤੋਂ ਚੜ੍ਹ ਕੇ ਸੇਫਟੀ ਪਾਇਪ ਨੂੰ ਤੋੜਦੀ ਹੋਈ ਬੇਕਾਬੂ ਹੋ ਕੇ ਪਲਟ ਗਈ।
Publish Date: Mon, 04 May 2026 04:05 PM (IST)
Updated Date: Mon, 04 May 2026 04:13 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ। ਨਵਾਂਸ਼ਹਿਰ-ਬਲਾਚੌਰ ਮੁੱਖ ਮਾਰਗ ’ਤੇ ਬੀਤੇ ਦਿੰਨ ਸਵੇਰੇ ਪਏ ਮੀਂਹ ਕਾਰਨ ਪਿੰਡ ਗੜ੍ਹੀ ਕਾਨੂੰਗੋਆ ਮੋੜ ’ਤੇ ਹੁੰਡਾਈ ਕੰਪਨੀ ਦੀ ਇਕ ਵੈਨੂ ਕਾਰ ਨੰਬਰ ਪੀਬੀ 36 ਐਮ 0836 ਦੇ ਬੇਕਾਬੂ ਹੋ ਕੇ ਪਲਟ ਗਈ ਹੈ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਹਾਦਸੇ ਵਿਚ ਚਾਲਕ ਦਾ ਬਾਲ-ਬਾਲ ਬਚਾਅ ਹੋ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਚੰਡੀਗੜ੍ਹ ਵੱਲੋਂ ਆਉਂਦੀ ਕਾਰ ਅਚਾਨਕ ਬੇਕਾਬੂ ਹੋ ਕੇ ਇਕ ਕੋਠੀ ਦੇ ਬਾਹਰ ਬਣਾਏ ਨਾਲੇ ਵਾਲੇ ਰੈਂਪ ਤੋਂ ਚੜ੍ਹ ਕੇ ਸੇਫਟੀ ਪਾਈਪ ਨੂੰ ਤੋੜਦੀ ਹੋਈ ਬੇਕਾਬੂ ਹੋ ਕੇ ਪਲਟ ਗਈ।
ਲੋਕਾਂ ਨੇ ਕਿਹਾ ਕਿ ਇਸ ਥਾਂ ’ਤੇ ਵਾਰ-ਵਾਰ ਹਾਦਸੇ ਦਾ ਪਤਾ ਲਗਾਉਣ ਲਈ ਪ੍ਰਸ਼ਾਸਨ ਅਤੇ ਸੜਕ ਨਿਰਮਾਤਾ ਕੰਪਨੀ ਨੂੰ ਗੌਰ ਕਰਨਾ ਚਾਹੀਦਾ ਹੈ।
ਹਾਦਸਿਆਂ ਦਾ ਮੁੱਖ ਕਾਰਨ ਜਿਥੇ ਨਾਗਵਲ ਨੂੰ ਮੰਨਿਆ ਜਾ ਰਿਹਾ ਹੈ, ਉਥੇ ਮੀਂਹ ਕਾਰਨ ਅਚਾਨਕ ਘੱਟੀ ਵਿਜ਼ੀਬਿਲਟੀ ਵੀ ਹਾਦਸੇ ਦਾ ਦੂਜਾ ਕਾਰਨ ਮੰਨਿਆ ਜਾ ਸਕਦਾ ਹੈ। ਇਹੇ ਨਹੀਂ ਬੀਤੇ ਦਿਨੀਂ ਇਕ ਤੇਜ਼ ਰਫ਼ਤਾਰ ਕਾਰ ਵੱਲੋਂ ਇਕ ਰਾਹਗੀਰ ਨੂੰ ਦਰੜ ਦਿੱਤਾ ਸੀ। ਜਿਸ ਕਾਰਨ ਬਜ਼ੁਰਗ ਦੀ ਮੌਤ ਹੋ ਗਈ ਸੀ।
ਲੋਕਾਂ ਨੇ ਕਿਹਾ ਕਿ ਆਏ ਦਿਨ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਥਾਵਾਂ ਤੇ ਸਪੀਡ ਲਿਮਟ ਦੇ ਬੋਰਡ ਲਗਾਉਣੇ ਚਾਹੀਦੇ ਹਨ, ਤਾਂ ਕਿ ਨਾਲ-ਨਾਲ ਵਾਹਨਾਂ ਦੀ ਨਿਰਧਾਰਿਤ ਸਪੀਡ ਨੂੰ ਚੈਕ ਕਰਨ ਲਈ ਪੁਲਿਸ ਪਾਰਟੀ ਤਾਇਨਾਤ ਕਰਨ ਦੀ ਮੰਗ ਦੇ ਨਾਲ-ਨਾਲ ਨਾਗਵਲ ਵਾਲੀ ਥਾਂ ਤੋਂ ਪੁੱਲ ਦੀ ਉਸਾਰੀ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਤਾਂ ਜੋ ਤੇਜ਼ ਰਫ਼ਤਾਰ ਵਾਹਨ ਪਿੰਡ ਗੜ੍ਹੀ ਕਾਨੂੰਗੋਆ ’ਚੋਂ ਬਾਹਰੋਂ ਬਾਹਰ ਨਿਕਲ ਜਾਣ ਅਤੇ ਹੋਣ ਵਾਲੇ ਹਾਦਸਿਆਂ ਤੋਂ ਨਿਜਾਤ ਮਿਲ ਸਕੇ। ਉਧਰ ਮੌਕੇ ’ਤੇ ਪੁੱਜੀ ਸੜਕ ਸੁਰਖਿਆ ਫੋਰਸ ਅਤੇ ਪੁਲਿਸ ਵੱਲੋਂ ਵਾਹਨ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।