12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 14 May 2026 04:27 PM (IST)
Updated Date: Thu, 14 May 2026 04:30 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਪ੍ਰੀਖਿਆ ਦੇ ਨਤੀਜਿਆਂ ਵਿਚ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਬੰਗਾ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ।।ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਅਤੇ ਸਕੂਲ ਇੰਚਾਰਜ ਜਤਿੰਦਰ ਮੋਹਨ ਦੀ ਯੋਗ ਅਗਵਾਈ ਸਦਕਾ ਸਕੂਲ ਦੀਆਂ ਤਿੰਨੋਂ ਸਟਰੀਮ ਕਮਰਸ, ਸਾਇੰਸ, ਆਰਟਸ ਦਾ ਨਤੀਜਾ 100 ਫ਼ੀਸਦੀ ਰਿਹਾ। ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਕਾਮਰਸ ਵਿਚੋਂ ਗੁਰਸਿਮਰਨ ਕੌਰ ਨੇ 94. 8 ਫ਼ੀਸਦੀ, ਸੁਖਦੀਪ ਕੌਰ ਨੇ 94.6 ਫ਼ੀਸਦੀ ਤੇ ਈਸ਼ਾ ਗੋਸਲ ਨੇ 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਸਾਇੰਸ ਮੈਡੀਕਲ ਵਿਚੋਂ ਯੈਸਿਕਾ ਕੌਰ ਨੇ 91.8 ਫ਼ੀਸਦੀ, ਜਾਨਵੀ ਨੇ 91.4 ਫ਼ੀਸਦੀ ਤੇ ਪ੍ਰਿਯੰਕਾ ਦੁੱਗ ਨੇ 90.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਸਾਇੰਸ ਨਾਨ ਮੈਡੀਕਲ ਵਿਚੋਂ ਦਿਲਪ੍ਰੀਤ ਨੇ 87.4 ਫ਼ੀਸਦੀ, ਦੀਪਿਕਾ ਨੇ 85.4 ਫ਼ੀਸਦੀ ਤੇ ਅੰਜਲੀ ਨੇ 80.8 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਆਰਟਸ ਸਟਰੀਮ ਵਿਚੋਂ ਕਿਰਨਪ੍ਰੀਤ ਕੌਰ ਨੇ 91.2 ਫ਼ੀਸਦੀ, ਸਿਮਰ ਨੇ 88.8 ਫ਼ੀਸਦੀ ਤੇ ਹਰਜੋਤ ਕੌਰ ਨੇ 87.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਕੁੱਲ 93 ਵਿਦਿਆਰਥੀਆਂ ਵਿਚੋਂ 30 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ ਹਨ। ਇਸ ਮੌਕੇ ਸਕੂਲ ਸਟਾਫ ਮੋਹਨ ਸਿੰਘ, ਅਨੀਤਾ ਚੌਧਰੀ, ਰੂਬੀ, ਮਨਰਾਜ ਕੌਰ, ਮਨਜੀਤ ਕੌਰ, ਪੂਜਾ, ਮਨਮੀਤ ਕੌਰ, ਮਨਪ੍ਰੀਤ ਕੌਰ, ਚਰਨਪ੍ਰੀਤ ਕੌਰ, ਗੁਰਿੰਦਰ ਕੌਰ, ਗਿਤਿਕਾ, ਚਰਨਦੀਪ ਸੈਣੀ, ਸਵਲੀਨ ਕੌਰ, ਸਿਮਰਨਪ੍ਰੀਤ ਕੌਰ, ਹਰਮਨਦੀਪ ਕੌਰ ਹਾਜ਼ਰ ਸਨ।