ਨਵਾਂਸ਼ਹਿਰ 'ਚ ਦਹਿਸ਼ਤ: ਬਲਾਚੌਰ ਦੇ ਬੁੱਲੇਵਾਲ 'ਚ ਦੁਕਾਨ 'ਤੇ ਚੱਲੀਆਂ ਗੋਲੀਆਂ, SSP ਬੋਲੇ- ਜਲਦ ਹੋਵੇਗੀ ਗ੍ਰਿਫ਼ਤਾਰੀ
ਉਧਰ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲੀ ਸੀ ਅਤੇ ਮੌਕੇ ਦਾ ਜਾਇਜਾ ਲੈ ਕੇ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਿੰਦਰਾ ਹਸਪਤਾਲ ਬੰਗਾ 'ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸੇ ਤਰ੍ਹਾਂ ਇੰਨ੍ਹਾਂ ਅਣਪਛਾਤੇ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਜਾਵੇਗਾ
Publish Date: Thu, 12 Mar 2026 01:44 PM (IST)
Updated Date: Thu, 12 Mar 2026 01:47 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ। ਪੁਲਿਸ ਥਾਣਾ ਬਲਾਚੌਰ ਬੁੱਲੇਵਾਲ ਮੋੜ ਨੇੜੇ ਕ੍ਰਿਸ਼ਨਾ ਸਵੀਟਸ ਸ਼ਾਪ ਦੇ ਪਿੱਛੇ ਸਥਿਤ ਦੁਕਾਨ 'ਤੇ ਇਕ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਦੋ ਅਣਪਛਾਤਿਆਂ ਵੱਲੋਂ ਕਰੀਬ 3 ਤੋਂ 5 ਫਾਇਰ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਗੋਲੀਆਂ ਸਵੇਰੇ 5 ਵਜੇ ਦੇ ਕਰੀਬ ਚਲਾਈਆਂ ਗਈਆਂ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਪਹਿਲਾ ਦੁਕਾਨਦਾਰ ਤੋਂ 20 ਲੱਖ ਰੁਪਏ ਫਿਰੌਤੀ ਮੰਗੀ ਜਾ ਰਹੀ ਸੀ। ਉਧਰ ਸੋਸ਼ਲ ਮੀਡੀਆ ਤੇ ਚਲੀ ਫੂਟੇਜ਼ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਉਧਰ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲੀ ਸੀ ਅਤੇ ਮੌਕੇ ਦਾ ਜਾਇਜਾ ਲੈ ਕੇ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਿੰਦਰਾ ਹਸਪਤਾਲ ਬੰਗਾ 'ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸੇ ਤਰ੍ਹਾਂ ਇੰਨ੍ਹਾਂ ਅਣਪਛਾਤੇ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਜਾਵੇਗਾ।