ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਨੇ ਦੂਜੀ ਕਾਰ ਨੂੰ ਪਿਛਿਓਂ ਮਾਰੀ ਜ਼ੋਰਦਾਰ ਟੱਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਲੈਮਰਿਨ ਟੈਕ ਯੂਨੀਵਰਸਿਟੀ ਪੰਜਾਬ, ਰੈਲਮਾਜਰਾ ਨੇੜੇ ਇਕ ਐਕਸੀਡੈਂਟ ਹੋਇਆ ਹੈ, ਜਿਸ ਵਿਚ ਇੱਕ ਬਲੈਨੋ ਕਾਰ ਨੰਬਰ ਪੀਬੀ-65-ਏ ਐਲ-5509, ਜਿਸਨੂੰ ਰਿਸ਼ਮਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੈਕਟਰ-115, ਮੋਹਾਲੀ ਚਲਾ ਰਿਹਾ ਸੀ ਜੋ ਕਿ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ।
Publish Date: Mon, 20 Apr 2026 12:57 PM (IST)
Updated Date: Mon, 20 Apr 2026 01:02 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ। ਲੈਮਰਿਨ ਟੈਕ ਯੂਨੀਵਰਸਿਟੀ ਪੰਜਾਬ, ਰੈਲਮਾਜਰਾ ਨੇੜੇ ਇਕ ਐਕਸੀਡੈਂਟ ਹੋਇਆ ਹੈ, ਜਿਸ ਵਿਚ ਇੱਕ ਬਲੈਨੋ ਕਾਰ ਨੰਬਰ ਪੀਬੀ-65-ਏ ਐਲ-5509, ਜਿਸਨੂੰ ਰਿਸ਼ਮਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੈਕਟਰ-115, ਮੋਹਾਲੀ ਚਲਾ ਰਿਹਾ ਸੀ ਜੋ ਕਿ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ।
ਜਦੋਂ ਇਹ ਗੱਡੀ ਰੈਲ ਮਾਜਰਾ ਦੇ ਨੇੜੇ ਪਹੁੰਚੀ ਤਾਂ ਇਨ੍ਹਾਂ ਦੀ ਗੱਡੀ ਨੂੰ ਪਿੱਛੋਂ ਆ ਰਹੀ ਇੱਕ ਕਾਰ ਐਟਿਉਸ ਨੰਬਰ ਪੀਬੀ-12-ਟੀ-7988, ਜਿਸ ਨੂੰ ਗੁਰਸਿਮਰਨ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਹਾਲੋਂ ਜ਼ਿਲ੍ਹਾ ਨਵਾਂਸ਼ਹਿਰ ਨੇ ਹਿੱਟ ਕਰ ਦਿੱਤਾ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਐੱਸਐੱਸਐੱਫ ਦੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਦੋਵੇਂ ਗੱਡੀਆਂ ਨੂੰ ਰਿਕਵਰੀ ਵੈਨ ਦੀ ਮਦਦ ਨਾਲ ਚੌਂਕੀ ਆਂਸਰੋ ਭੇਜ ਦਿੱਤਾ ਗਿਆ। ਮੁਨਸ਼ੀ ਚੌਂਕੀ ਆਂਸਰੋ ਤੇ ਕੰਟਰੋਲ ਰੂਮ ਨੂੰ ਸੂਚਨਾ ਦੇ ਦਿੱਤੀ ਗਈ ਹੈ।