ਸਰਸਵਤੀ ਸਕੂਲ ਦੀ ਵਿਦਿਆਰਥਣ ਸਾਇਨਾ ਨੇ ਹਾਸਲ ਕੀਤਾ ਮੈਰਿਟ 'ਚ ਸਥਾਨ
ਸਰਸਵਤੀ ਸਕੂਲ ਦੀ ਵਿਦਿਆਰਥਣ ਸਾਇਨਾ ਨੇ ਹਾਸਲ ਕੀਤਾ ਮੈਰਿਟ 'ਚ ਸਥਾਨ
Publish Date: Thu, 14 May 2026 04:12 PM (IST)
Updated Date: Thu, 14 May 2026 04:15 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਚੇਅਰਮੈਨ ਰਵੀ ਅਰੋੜਾ ਅਤੇ ਪ੍ਰਿੰ. ਵਿਭੂਤੀ ਅਰੋੜਾ ਨੇ ਦੱਸਿਆ ਕਿ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਸਾਇਨਾ ਨੇ ਮੈਡੀਕਲ ਸਟ੍ਰੀਮ ਵਿਚ 97 ਫ਼ੀਸਦੀ ਅੰਕ ਨਾਲ ਪੰਜਾਬ ਵਿਚ 17ਵਾਂ ਰੈਂਕ, ਜ਼ਿਲ੍ਹੇ ਵਿਚੋਂ ਤੀਜਾ ਸਥਾਨ ਤੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਵਿਦਿਆਰਥਣ ਦੇ ਮੈਰਿਟ ਚ ਆਉਣ ਦੀ ਖ਼ਬਰ ਸੁਣਦਿਆਂ ਹੀ ਆਧਿਆਪਕ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਵਿਦਿਆਰਥਣ ਨੈਂਸੀ ਕਜਲਾ ਨੇ ਮੈਡੀਕਲ ਸਟ੍ਰੀਮ ਵਿਚ 91 ਫ਼ੀਸਦੀ ਅੰਕਾਂ ਨਾਲ ਸਕੂਲ ਵਿਚ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਕਾਮਰਸ ਸਟ੍ਰੀਮ ਵਿਚ 90 ਫ਼ੀਸਦੀ ਅੰਕਾਂ ਨਾਲ ਸਕੂਲ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਚੇਅਰਮੈਨ ਰਵੀ ਅਰੋੜਾ ਅਤੇ ਪ੍ਰਿੰ. ਵਿਭੂਤੀ ਅਰੋੜਾ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆ ਤੇ ਅਧਿਆਪਕਾ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।