ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ
ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ
Publish Date: Thu, 14 May 2026 04:15 PM (IST)
Updated Date: Thu, 14 May 2026 04:15 PM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਹਰਦੀਪ ਸਿੰਘ ਭੂੰਬਲਾ ਜਰਨਲ ਸਕੱਤਰ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਦਮਨਜੀਤ ਸਿੰਘ ਦਿਆਲ ਦੀ ਰਹਿਨੁਮਾਈ ਹੇਠ ਵਿਧਾਇਕ ਸੰਤੋਸ਼ ਕਟਾਰੀਆ ਨੂੰ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਨਵੇਂ ਹੋਂਦ ਕਰਜਿਆਂ ਅਨੁਸਾਰ ਕਰਜਾ ਜਾਰੀ ਨਾ ਕਰਨ ਸੰਬੰਧੀ ਮੰਗ ਪੱਤਰ ਦਿੱਤਾ। ਯੂਨੀਅਨ ਵੱਲੋਂ ਵਿਧਾਇਕ ਨੂੰ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਭਾਵਾਂ ਰਾਹੀਂ ਦਿੱਤੇ ਜਾਂਦੇ ਕਰਜ਼ੇ ਵਿਚ ਵਾਧਾ ਕੀਤਾ ਗਿਆ ਸੀ ਪਰ ਬੈਂਕ ਵੱਲੋਂ ਫੰਡ ਨਾ ਹੋਣ ਦਾ ਬਹਾਨਾ ਬਣਾ ਕੇ ਇਸ ਵਿਰੁੱਧ ਹੜਤਾਲ ਕੀਤੀ ਗਈ। ਜਿਸ ਤੇ ਬੇਵਸ ਹੋ ਕੇ ਸਰਕਾਰ ਵੱਲੋਂ ਹੱਦ ਕਰਜਿਆਂ ਵਿਚ ਵਾਧਾ ਨਾ ਕਰਕੇ ਪੁਰਾਣੇ ਹੱਦ ਕਰਜ਼ਿਆਂ ਅਨੁਸਾਰ ਹੀ ਕਰਜ਼ਾ ਜਾਰੀ ਕਰਨ ਦਾ ਫੁਰਮਾਨ ਸੁਣਾਇਆ। ਵਿਧਾਇਕ ਵੱਲੋਂ ਯੂਨੀਅਨ ਨਾਲ ਸਭਾਵਾਂ ਕਰਮਚਾਰੀਆਂ ਦੇ ਮਸਲੇ ਸੰਬੰਧੀ ਤੇ ਕਰਮਚਾਰੀ ਦੇ ਸਰਵਿਸ ਰੂਲਰ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਵਿਧਾਇਕ ਵੱਲੋਂ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਮੁੱਖ ਮੰਤਰੀ ਨੂੰ ਮਿਲ ਕੇ ਇਹ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਰਾਜ ਕੁਮਾਰ ਜਾਡਲੀ, ਅਮਨ ਭਾਰਦਵਾਜ, ਬਲਿਹਾਰ, ਰਾਜਵੰਤ, ਹਰਜਿੰਦਰ, ਕਮਲਜੀਤ ਲਾਲ, ਸੁਖਵੀਰ, ਪ੍ਰਿੰਸ, ਰਵਿੰਦਰ, ਗੌਰਵ, ਸੁਖਵਿੰਦਰ, ਗੁਰਪ੍ਰੀਤ, ਭੁਪਿੰਦਰ, ਕ੍ਰਾਂਤੀ, ਮਨਜੀਤ ਤੇ ਹੋਰ ਮੌਜੂਦ ਸਨ।