ਚੋਣਾਂ ਦੌਰਾਨ ਨਵੀਆਂ ਲਾਈਟਾਂ ਲਗਾਉਣ 'ਤੇ ਵਿਰੋਧ; ਮੱਖਣ ਸਿੰਘ ਗਰੇਵਾਲ ਵੱਲੋਂ ਕਾਨੂੰਨੀ ਕਾਰਵਾਈ ਦੀ ਮੰਗ, ਚੋਣ ਅਫ਼ਸਰ ਨੂੰ ਦਿੱਤੀ ਸ਼ਿਕਾਇਤ
ਨਗਰ ਕੌਂਸਲ ਨਵਾਂਸ਼ਹਿਰ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਮੱਖਣ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਚੋਂ ਇਕ ਆਜ਼ਾਦ ਉਮੀਦਵਾਰ ਖੜਿਆ ਹੈ। ਜੋ ਕਿ ਪਿਛਲੇ 5 ਸਾਲ ਤੱਕ ਮੁਹੱਲੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਿਧਰੇ ਨਜ਼ਰ ਨਹੀਂ ਆਇਆ ਪਰ ਹੁਣ ਚੋਣ ਜਾਬਤਾ ਲਗੇ ਹੋਣ ਤੋਂ ਬਾਵਜੂਦ ਉਸ ਆਜ਼ਾਦ ਉਮੀਦਵਾਰ ਵੱਲੋਂ ਵਾਰਡ ਨੰਬਰ 13 ਅਧੀਨ ਆਉਂਦੇ ਮੁਹੱਲਿਆਂ ਵਿਚ ਸਟਰੀਟ ਲਾਈਟਾਂ ਲਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਕ ਹੈ ਕਿ ਇਹ ਸਾਰਾ ਕੰਮ ਸਰਕਾਰੀ ਤਾਰਾਂ ''ਤੇ ਸਟਰੀਟ ਲਾਈਟਾਂ ਲਗਵਾ ਕੇ ਵਾਹਵਾਹੀ ਖੱਟਣ ਦੀ ਕੋਸ਼ਿਸ਼ ਹੈ।
Publish Date: Sat, 23 May 2026 12:54 PM (IST)
Updated Date: Sat, 23 May 2026 12:58 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ - ਨਗਰ ਕੌਂਸਲ ਨਵਾਂਸ਼ਹਿਰ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਮੱਖਣ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਚੋਂ ਇਕ ਆਜ਼ਾਦ ਉਮੀਦਵਾਰ ਖੜਿਆ ਹੈ। ਜੋ ਕਿ ਪਿਛਲੇ 5 ਸਾਲ ਤੱਕ ਮੁਹੱਲੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਿਧਰੇ ਨਜ਼ਰ ਨਹੀਂ ਆਇਆ ਪਰ ਹੁਣ ਚੋਣ ਜਾਬਤਾ ਲਗੇ ਹੋਣ ਤੋਂ ਬਾਵਜੂਦ ਉਸ ਆਜ਼ਾਦ ਉਮੀਦਵਾਰ ਵੱਲੋਂ ਵਾਰਡ ਨੰਬਰ 13 ਅਧੀਨ ਆਉਂਦੇ ਮੁਹੱਲਿਆਂ ਵਿਚ ਸਟਰੀਟ ਲਾਈਟਾਂ ਲਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਕ ਹੈ ਕਿ ਇਹ ਸਾਰਾ ਕੰਮ ਸਰਕਾਰੀ ਤਾਰਾਂ ''ਤੇ ਸਟਰੀਟ ਲਾਈਟਾਂ ਲਗਵਾ ਕੇ ਵਾਹਵਾਹੀ ਖੱਟਣ ਦੀ ਕੋਸ਼ਿਸ਼ ਹੈ।
ਮੱਖਣ ਸਿੰਘ ਗਰੇਵਾਲ ਨੇ ਕਿਹਾ ਕਿ ਵਾਰਡ ਦੇ ਲੋਕ ਆਪਣੀਆਂ ਮੰਗਾਂ ਸਬੰਧੀ ਜੇਤੂ ਕੌਂਸਲਰਾਂ ਨੂੰ ਦੱਸਣ ਤਾਂ ਜੋ ਉਹ ਵਾਰਡਾਂ ਦੇ ਵਿਕਾਸ ਦੇ ਨਾਲ ਨਾਲ ਹੋਰਨਾਂ ਕਾਰਜਾਂ ਨੂੰ 5 ਸਾਲ ਤੱਕ ਕਮੇਟੀ ਵਿਚ ਰਹਿਣ ਸਮੇਂ ਕਰਵਾ ਸਕਣ। ਉਨ੍ਹਾਂ ਕਿਹਾ ਕਿ ਇੰਨ੍ਹਾਂ ਚੋਣਾਂ ਤੋਂ ਬਾਅਦ ਵਾਰਡਾਂ ਦੇ ਰਹਿੰਦੇ ਵਿਕਾਸ ਕਾਰਜ ਕਰਵਾਉਣ ਦੀ ਜਿੰਮੇਵਾਰੀ ਕੌਂਸਲਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਨਗਰ ਕੌਂਸਲ ਚੋਣਾਂ ਦਾ ਦੌਰ ਮਘਿਆ ਪਿਆ ਹੈ।
ਆਜ਼ਾਦ ਧਿਰ ਦੇ ਉਮੀਦਵਾਰ ਵੱਲੋਂ ਵਾਰਡ ''ਚ ਕੁੱਝ ਰੁਪਏ ਲਗਾ ਕੇ ਲੋਕਾਂ ਨੂੰ ਖੁਸ਼ ਕਰਨ ਲਈ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਤਾਂ ਜੋ ਲੋਕਾਂ ਦੀਆਂ ਵੋਟਾਂ ਬਟੋਰੀਆਂ ਜਾ ਸਕਣ। ਇਹ ਕਾਰਵਾਈ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੇ ਨਗਰ ਕੌਂਸਲ ਨਵਾਂਸ਼ਹਿਰ ਦੀ ਚੋਣ ਰਿਟਰਨਿੰਗ ਅਫ਼ਸਰ ਅਨਮਜੋਤ ਕੌਰ ਨੂੰ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸਾਰੀ ਜਾਂਚ ਕਰਕੇ ਅਤੇ ਇਸ ਕੰਮ ਨੂੰ ਕਰਨ ਅਤੇ ਕਰਵਾਉਣ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ ਇਸ ਸਬੰਧ ਵਿਚ ਦੂਜੀ ਧਿਰ ਆਜ਼ਾਦ ਉਮੀਦਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਲੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।