ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: 100 ਗ੍ਰਾਮ ਹੈਰੋਇਨ ਤੇ ਨਸ਼ੀਲੇ ਟੀਕਿਆਂ ਸਮੇਤ 5 ਕਾਬੂ
ਪੁਲਿਸ ਨੇ 100 ਗ੍ਰਾਮ ਹੈਰੋਇਨ, 13 ਨਸ਼ੀਲੇ ਟੀਕੇ, ਇਕ ਸਵਿਫਟ ਕਾਰ, 2,75,040 ਰੁਪਏ ਡਰੱਗ ਮਨੀ ਸਮੇਤ ਤਿੰਨ ਵਿਅਕਤੀਆਂ ਅਤੇ ਦੋ ਔਰਤਾਂ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਐੱਸਪੀ ਨਵਾਂਸ਼ਹਿਰ ਰਾਜ ਕੁਮਾਰ ਬਜਾੜ ਨੇ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਥਾਣਾ ਔੜ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਥਾਣਾ ਔੜ ਦੇ ਐੱਸਐੱਚਓ ਸੁਖਪਾਲ ਸਿੰਘ ਨੇ ਦੱਸਿਆ ਕਿ ਮੁਖਵਰ ਖਾਸ ਦੀ ਇਤਲਾਹ ’ਤੇ ਦੇਵ ਰਾਜ ਉਰਫ ਦੇਬੀ ਪੁੱਤਰ ਜੀਤ ਰਾਮ ਅਤੇ ਪਾਸੋਂ ਉਰਫ ਪਾਲੋ ਜੱਟੀ ਵਾਸੀਆਨ ਗੜੁਪੜ ਦੇ ਘਰ ਰੇਡ ਕਰਨ ਜਾ ਰਹੇ ਸੀ।
Publish Date: Fri, 17 Apr 2026 04:45 PM (IST)
Updated Date: Fri, 17 Apr 2026 04:58 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ। ਪੁਲਿਸ ਨੇ 100 ਗ੍ਰਾਮ ਹੈਰੋਇਨ, 13 ਨਸ਼ੀਲੇ ਟੀਕੇ, ਇਕ ਸਵਿਫਟ ਕਾਰ, 2,75,040 ਰੁਪਏ ਡਰੱਗ ਮਨੀ ਸਮੇਤ ਤਿੰਨ ਵਿਅਕਤੀਆਂ ਅਤੇ ਦੋ ਔਰਤਾਂ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਐੱਸਪੀ ਨਵਾਂਸ਼ਹਿਰ ਰਾਜ ਕੁਮਾਰ ਨੇ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਥਾਣਾ ਔੜ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਥਾਣਾ ਔੜ ਦੇ ਐੱਸਐੱਚਓ ਸੁਖਪਾਲ ਸਿੰਘ ਨੇ ਦੱਸਿਆ ਕਿ ਮੁਖਵਰ ਖਾਸ ਦੀ ਇਤਲਾਹ ’ਤੇ ਦੇਵ ਰਾਜ ਉਰਫ ਦੇਬੀ ਪੁੱਤਰ ਜੀਤ ਰਾਮ, ਉਰਫ ਪਾਲੋ ਜੱਟੀ ਵਾਸੀਆਨ ਗੜੁਪੜ ਦੇ ਘਰ ਰੇਡ ਕਰਨ ਜਾ ਰਹੇ ਸੀ।
ਜਦੋਂ ਪੁਲਿਸ ਪਾਰਟੀ ਜਰਨੈਲ ਸਿੰਘ ਉਰਫ ਜੈਲੀ ਦੇ ਘਰ ਨੇੜੇ ਦੇਬੀ ਦੇ ਘਰ ਦੀ ਘੇਰਾ ਬੰਦੀ ਕਰਨ ਲਈ ਪਹੁੰਚੀ ਤਾਂ ਅਚਾਨਕ ਜਰਨੈਲ ਜੈਲੀ ਦੀ ਭਾਣਜੀ ਇੱਕ ਤਣੀਦਾਰ ਝੋਲਾ ਸਮੇਤ ਗਲੀ ਵਿਚ ਆਈ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਪਈ। ਜਿਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਜੈਲੀ ਦੀ ਲੜਕੀ ਜੋਤੀ ਪਤਨੀ ਸ਼ਿੰਦਰ ਪਾਲ ਵਾਸੀ ਕਮਾਮ ਵੀ ਅੱਗੇ ਸ਼ਾਮਲ ਹੋ ਗਈ ਅਤੇ ਉਹ ਭੱਜ ਕੇ ਘਰ ਅੰਦਰ ਵੜ੍ਹ ਕੇ ਗੇਟ ਅੰਦਰੋ ਲਗਾਉਣ ਲਈ ਮਦਦ ਕਰਨ ਲੱਗੀ।
ਪੁਲਸ ਵਲੋਂ ਅਮਨਦੀਪ ਅਮਨੀ ਅਤੇ ਜੋਤੀ ਨੂੰ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਦੇਬੀ ਦੇ ਘਰ ’ਤੇ ਰੇਡ ਕੀਤੀ ਤਾਂ ਉਸ ਵੱਲੋਂ ਘਰ ਵਿਚ ਲੋਹੇ ਦੇ ਵੱਡੇ ਗੇਟ ਲਗਾਏ ਗਏ ਹਨ। ਤਾਂ ਜੋ ਕਿਸੇ ਵੀ ਰੇਡ ਤੋਂ ਬਚਾਅ ਕੀਤਾ ਜਾ ਸਕੇ।
ਘਰ ਵਿਚ ਮੌਜੂਦ ਵਿਅਕਤੀਆਂ ਨੂੰ ਗੇਟ ਅਤੇ ਦਰਵਾਜ਼ੇ ਖੋਲ੍ਹਣ ਲਈ ਵਾਰ-ਵਾਰ ਅਪੀਲ ਕੀਤੀ ਪਰ ਉਹ ਇਸ ਲਈ ਤਿਆਰ ਨਾ ਹੋਏ ਤਾਂ ਮੌਕੇ ’ਤੇ ਪਿੰਡ ਦੇ ਸਰਪੰਚ ਦੀ ਮੌਜੂਦਗੀ ਅਤੇ ਮਦਦ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।