95 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇਕ ਕਾਬੂ
95 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇਕ ਕਾਬੂ
Publish Date: Wed, 22 Apr 2026 04:10 PM (IST)
Updated Date: Wed, 22 Apr 2026 04:13 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 95 ਕਿਲੋਗ੍ਰਾਮ ਡੋਡੇ ਤੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਸੀਆਈਏ ਸਟਾਫ ਨਹਿਰੂ ਗੇਟ ਤੋਂ ਹੁੰਦੇ ਹੋਏ ਰੇਲਵੇ ਰੋਡ ਨਵਾਂਸ਼ਹਿਰ ਵੱਲ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਨੇੜੇ ਸ਼ਿਵ ਨਗਰ ਮੁਹਲਾ ਪਾਸ ਪੁੱਜੀ ਤਾਂ ਨਾ-ਮਾਲੂਮ ਵਿਅਕਤੀ ਨੇ ਇਤਲਾਹ ਦਿੱਤੀ ਕਿ ਇਥੇ ਡੋਡੇ ਵਿਕਦੇ ਹਨ। ਗਲੀ ਦੇ ਸੱਜੇ ਹੱਥ ਇਕ ਘਰ ਵਿੱਚੋਂ ਇਕ ਵਿਅਕਤੀ ਵਜ਼ਨਦਾਰ ਥੈਲਾ ਚੁਕੀ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਆਪਣੇ ਗੇਟ ਵਿਚ ਥੈਲਾ ਸੁਟ ਕੇ ਭੱਜਣ ਲੱਗਾ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ। ਵਜਨ ਕਰਨ ਤੇ 3 ਕਿਲੋ ਡੋਡੇ-ਚੂਰਾ ਪੋਸਤ ਬਰਾਮਦ ਹੋਏ। ਉਸ ਨੌਜਵਾਨ ਨੇ ਆਪਣਾ ਨਾਂਅ ਦਵਿੰਦਰ ਕੁਮਾਰ ਉਰਫ ਬਿੰਦਰ ਪੁੱਤਰ ਮੋਹਣ ਲਾਲ ਵਾਸੀ ਵਾਰਡ ਨੰਬਰ 7 ਮੁਹੱਲਾ ਲੰਬੜਾ ਥਾਣਾ ਔੜ ਦੱਸਿਆ। ਏਐੱਸਆਈ ਅਮਰੀਕ ਸਿੰਘ ਨੇ ਮਕਾਨ ਦੇ ਸਾਹਮਣੇ ਪਏ ਥੈਲਿਆਂ ਨੂੰ ਚੈਕ ਕਰਨ ’ਤੇ 92 ਕਿਲੋਗ੍ਰਾਮ (ਕੁਲ 95 ਕਿਲੋ) ਡੋਡੇ, ਚੁਰਾ ਪੋਸਤ ਬਰਾਮਦ ਹੋਏ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।