ਪੁਲਿਸ ਨੇ ਨਸ਼ਾ ਕਰਦਿਆਂ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਐੱਚਸੀ ਲਖਵਿੰਦਰ ਕੌਰ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਥਾਣਾ ਤੋਂ ਨਹਿਰ ਦੇ ਨਾਲ-ਨਾਲ ਪੱਕੀ ਸੜਕ ਰਾਹੀਂ ਪਿੰਡ ਭੰਗਲ ਕਲਾਂ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਨਹਿਰ ਪੁਲੀ ਦੇ ਨਾਲ ਨਾਲ 150-200 ਗਜ ਅੱਗੇ ਭੰਗਲ ਕਲਾਂ ਸਾਈਡ ਨੂੰ ਮੁੜੇ ਤਾਂ ਸੜਕ ਦੇ ਖੱਬੇ ਪਾਸੇ ਦੱਰਖਤਾਂ ਥੱਲੇ ਘਾਹ-ਬੂਟੀ ਦੀਆਂ ਬਣੀਆਂ ਝਾੜੀਆਂ ਕੋਲ ਬੈਠਾ ਇੱਕ ਵਿਅਕਤੀ ਨਜ਼ਰ ਆਇਆ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ। ਪੁਲਿਸ ਨੇ ਨਸ਼ਾ ਕਰਦਿਆਂ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਐੱਚਸੀ ਲਖਵਿੰਦਰ ਕੌਰ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਥਾਣਾ ਤੋਂ ਨਹਿਰ ਦੇ ਨਾਲ-ਨਾਲ ਪੱਕੀ ਸੜਕ ਰਾਹੀਂ ਪਿੰਡ ਭੰਗਲ ਕਲਾਂ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਨਹਿਰ ਪੁਲੀ ਦੇ ਨਾਲ ਨਾਲ 150-200 ਗਜ ਅੱਗੇ ਭੰਗਲ ਕਲਾਂ ਸਾਈਡ ਨੂੰ ਮੁੜੇ ਤਾਂ ਸੜਕ ਦੇ ਖੱਬੇ ਪਾਸੇ ਦੱਰਖਤਾਂ ਥੱਲੇ ਘਾਹ-ਬੂਟੀ ਦੀਆਂ ਬਣੀਆਂ ਝਾੜੀਆਂ ਕੋਲ ਬੈਠਾ ਇੱਕ ਵਿਅਕਤੀ ਨਜ਼ਰ ਆਇਆ।
ਜੋ ਪੰਨੀ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਪੰਨੀ ਉਪਰੋਂ ਉੱਠ ਰਹੇ ਧੂੰਏ ਨੂੰ ਸੁੰਘ ਰਿਹਾ ਸੀ। ਜਿਸਨੇ ਅਚਾਨਕ ਪੁਲਿਸ ਦੀ ਗੱਡੀ ਨੂੰ ਦੇਖ ਕੇ ਆਪਣੇ ਹੱਥ ਵਿਚ ਫੜੀ ਪੰਨੀ, ਲਾਈਟਰ ਨੂੰ ਹੇਠਾਂ ਸੁੱਟ ਕੇ ਦੌੜਣ ਲੱਗਾ ਸੀ। ਜਿਸ ਨੂੰ ਕਾਬੂ ਕਰਕੇ ਨਾਮ, ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਸ਼ਿਵਮ ਗਿੱਲ ਉਰਫ ਸ਼ੀਬੂ ਪੁੱਤਰ ਬਲਵੀਰ ਕੁਮਾਰ ਵਾਸੀ ਹੰਸਰੋਂ ਦੱਸਿਆ। ਉਸ ਵੱਲੋਂ ਸੁੱਟੀ ਪੰਨੀ ਜਿਸ ਪਰ ਹੈਰੋਇਨ ਸੜ੍ਹੀ ਹੋਈ ਜੰਮੀ ਹੋਈ ਹੈ। ਇੱਕ ਲਾਈਟਰ, ਇੱਕ 10 ਰੁਪਏ ਦਾ ਪਾਇਪ ਨੁਮਾ ਨੋਟ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਰਾਹੋਂ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਰਾਹੋਂ ਤੋਂ ਗਸ਼ਤ ਕਰਦੇ ਹੋਏ ਘੱਕੇਵਾਲ ਰੋਡ ਤੋਂ ਹੁੰਦੇ ਹੋਏ ਨਹਿਰ ਦੇ ਨਾਲ-ਨਾਲ ਨਵਾਂਸ਼ਹਿਰ-ਰਾਹੋਂ ਮੇਨ ਸੜਕ ਵੱਲ੍ਹ ਨੂੰ ਜਾ ਰਹੇ ਸੀ। ਜਦੋਂ ਪੁਲਿਸ ਸੜਕ ਦੇ ਸੱਜੇ ਪਾਸੇ ਦਰੱਖਤ ਦੀ ਆੜ ਵਿਚ ਝਾੜੀਆਂ ਪਾਸ ਇੱਕ ਵਿਅਕਤੀ ਆਪਣੇ ਹੱਥ ਵਿਚ ਫੜੀ ਪੰਨੀ ਹੇਠਾਂ ਲਾਈਟਰ ਬਾਲ ਕੇ ਪਾਇਪ ਨਾਲ ਧੂੰਆਂ ਸੁੰਘਦਾ ਦਿਖਾਈ ਦਿੱਤਾ।
ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਲਾਈਟਰ, ਪੰਨੀ ਅਤੇ ਪਾਈਪ ਜ਼ਮੀਨ ’ਤੇ ਸੁੱਟ ਕੇ ਮੌਕੇ ਤੋਂ ਖਿਸਕਣ ਲੱਗਾ। ਜਿਸਨੂੰ ਕਾਬੂ ਕਰਕੇ ਨਾਮ, ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਰਾਜ ਕੁਮਾਰ ਪੁੱਤਰ ਸਵਰਨਜੀਤ ਵਾਸੀ ਪਿੰਡ ਕਰੀਹਾ ਦੱਸਿਆ। ਉਸ ਵੱਲੋਂ ਸੁੱਟੇ ਹੋਏ ਇੱਕ ਲਾਈਟਰ, ਇੱਕ ਹੈਰੋਇਨ ਅਲੂਦ ਪੰਨੀ ਅਤੇ ਇੱਕ ਜਲੇ ਹੋਏ 10 ਰੁਪਏ ਦੇ ਨੋਟ ਦਾ ਪਾਇਪ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।